Friday, March 12, 2021

ਐਰੋਸਿਟੀ ਵਿਖੇ ਭਾਰਤੀ ਸਟੇਟ ਬੈਂਕ ਦੀ ਐਰੋ ਅਰਕੇਡ ਸ਼ਾਖਾ ਦਾ ਉਦਘਾਟਨ

ਐਸ ਏ ਐਸ ਨਗਰ, ਗੁਰਪ੍ਰੀਤ ਸਿੰਘ ਕਾਂਸਲ 12 ਮਾਰਚ : ਇੱਥੋਂ ਦੇ ਐਰੋਸਿਟੀ ਇਲਾਕੇ ਵਿੱਚ ਭਾਰਤੀ ਸਟੇਟ ਬੈਂਕ ਦੇ ਚੇਅਰਮੈਨ ਸ਼੍ਰੀ ਦਿਨੇਸ਼ ਕੁਮਾਰ ਖਾਰਾ ਨੇ ਅੱਜ ਬੈਂਕ ਦੀ ਐਰੋ ਅਰਕੇਡ ਸਾਖਾ ਦਾ ਉਦਘਾਟਨ ਕੀਤਾ। ਇਸ ਮੌਕੇ ਬੈਂਕ ਦੇ ਚੰਡੀਗੜ੍ਹ ਸਰਕਲ ਦੇ ਚੀਫ ਜਨਰਲ ਮੈਨੇਜਰ ਸ਼੍ਰੀ ਅਨੁਕੂਲ ਭਟਨਾਗਰ ਮੌਕੇ ਉਤੇ ਹਾਜ਼ਰ ਸਨ।


ਸਮਾਰੋਹ ਦੌਰਾਨ ਆਪਣੇ ਸੰਬੋਧਨ ਵਿੱਚ ਸ਼੍ਰੀ ਖਾਰਾ ਨੇ ਕਿਹਾ ਕਿ ਇਲਾਕੇ ਵਿੱਚ ਪ੍ਰਚੂਨ ਅਤੇ ਮਕਾਨ ਉਸਾਰੀ ਗਤੀਵਿਧੀਆਂ ਨੂੰ ਉਤਸ਼ਾਹਤ ਕੀਤੇ ਜਾਣ ਦੀਆਂ ਵੱਡੀਆਂ ਸੰਭਾਵਨਾਵਾਂ ਮੌਜੂਦ ਹਨ, ਜਿਨ੍ਹਾਂ ਕਾਰਨ ਅਜਿਹੇ ਸਥਾਨ ਉਤੇ ਬੈਂਕ ਦੀ ਸ਼ਾਖਾ ਸਥਾਪਤ ਕਰਨਾ ਸੰਸਥਾ ਲਈ ਲਾਹੇਵੰਦ ਸਿੱਧ ਹੋਵੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਬੈਂਕ ਦੇ ਗਾਹਕਾਂ ਨੂੰ ਉਨ੍ਹਾਂ ਦੀ ਇੱਛਾ ਮੁਤਾਬਕ ਅਤੇ ਨਿਯਮਾਂ ਅਧੀਨ ਸੇਵਾਵਾਂ ਦੇਣਾ ਹੀ ਮੁਲਾਜ਼ਮਾਂ ਦੀ ਅਸਲੀ ਕਾਬਲੀਅਤ ਸਾਹਮਣੇ ਲਿਆ ਸਕਦਾ 


 ਅਜਿਹੀ ਰਣਨੀਤੀ ਸੰਸਥਾ ਦੇ ਚਹੁੰ ਮੁਖੀ ਵਿਕਾਸ ਲਈ ਆਧਾਰ ਬਣਦੀ ਹੈ।  
ਸ਼੍ਰੀ ਖਾਰਾ ਨੇ ਆਸ ਪ੍ਰਗਟਾਈ ਕਿ ਬੈਂਕ ਮੁਲਾਜ਼ਮਾਂ ਦੀ ਟੀਮ ਸਕਾਰਾਤਮਕ ਪਹੁੰਚ ਰੱਖਦਿਆਂ ਕੰਮ ਕਰੇਗੀ ਅਤੇ ਇਹ ਸ਼ਾਖਾ ਦਿਨੋ ਦਿਨ ਤਰੱਕੀਆਂ ਦੇ ਨਵੇਂ ਦਿੱਸ ਹੱਦੇ ਛੂਹੇਗੀ।

No comments:

Post a Comment