Friday, April 9, 2021

ਜਿਲਾ ਰੈਡ ਕਰਾਸ ਸ਼ਾਖਾ,ਐਸ.ਏ.ਐਸ.ਨਗਰ ਵੱਲੋਂ ਸਕੂਲਾਂ/ਕਾਲਜਾਂ,ਕੰਡਕਟਰ ਅਤੇ ਕਮਰਸ਼ੀਅਲ ਡਰਾਈਵਰ,ਸਨੱਅਤੀ ਕਾਮਿਆ ਨੂੰ ਦਿੱਤੀ ਜਾਂਦੀ ਹੈ ਫਸਟ ਏਡ ਟਰੇਨਿੰਗ

 ਐਸ.ਏ.ਐਸ. ਨਗਰ, ਗੁਰਪ੍ਰੀਤ ਸਿੰਘ ਕਾਂਸਲ 9 ਅਪੈ੍ਰਲ : ਜਿਲਾ ਰੈਡ ਕਰਾਸ ਸ਼ਾਖਾ,ਐਸ.ਏ.ਐਸ.ਨਗਰ ਵੱਲੋਂ ਜਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਸਕੂਲਾਂ/ਕਾਲਜਾਂ,ਕੰਡਕਟਰ ਅਤੇ ਕਮਰਸੀਅਲ ਡਰਾਈਵਰ,ਸਨੱਅਤੀ ਕਾਮਿਆ ਨੂੰ ਫਸਟ ਏਡ ਟਰੇਨਿੰਗ ਲਗਾਤਾਰ ਦਿੱਤੀ ਜਾ ਰਹੀ ਹੈ। ਜਿਸ ਦੀ ਫੀਸ ਨਿਸਚਿਤ ਕੀਤੀ ਹੋਈ ਹੈ ਫਸਟ ਏਡ ਟ੍ਰੇਨਿੰਗ ਦੀ 1180/-ਰੁ ਪ੍ਰਤੀ ਸਿਖਿਆਰਥੀ ਫੀਸ ਹੈ, ਜਿਸ ਨਾਲ ਕਿ ਫਸਟ ਏਡ ਟ੍ਰੇਨਿੰਗ ਦਾ ਸਰਟੀਫੀਕੇਟ ਵੀ ਦਿੱਤਾ ਜਾਂਦਾ ਹੈ, ਜੋ ਕਿ ਨੈਸ਼ਨਲ ਹੈਡ ਕੁਆਰਟਰ, ਸੇਟ ਜਾਂਨ ਅੰਬੂਲੈਂਸ, ਨਵੀ ਦਿੱਲੀ ਤੋਂ ਮਨਜੂਰ ਸ਼ੁਦਾ ਹੈ, ਜਿਸ ਦੀ 3 ਸਾਲ ਦੀ ਮੀਆਦ ਹੁੰਦੀ ਹੈ। ਇਹ ਟ੍ਰੇਨਿੰਗ 25 ਸਿਖਿਆਰਥੀ ਨੂੰ ਹਰ ਹਫਤੇ 10 ਤੋਂ 12 ਵਜੇ ਤੀਕ ਇਸ ਦਫਤਰ ਦੇ ਕਮਰਾ ਨੰ: 402,ਤੀਜੀ ਮੰਜਲ ਵਿਖੇ ਦਿੱਤੀ ਜਾਦੀ ਹੈ।ਜਿਲੇ ਤੋ ਬਾਹਰ ਜਾ ਕੇ ਵੀ ਸ੍ਰੀ ਸੁਖਵੰਤ ਸਿੰਘ ਜਿਲਾ ਟਰੇਨਿੰਗ ਸੁਪਰਵਾਈਜਰ ਵੱਲੋ ਫੈਕਟਰੀਆਂ ਦੇ ਵਰਕਰਾ ਨੂੰ ਫਸਟ-ਏਡ ਦੀ ਟ੍ਰੇਨਿੰਗ ਦਿੱਤੀ ਜਾਦੀ ਹੈ ਜਿਸ ਵਿੱਚ ਉਨ੍ਹਾਂ ਵੱਲੋ ਕਿਸੇ ਵਿਅਕਤੀ ਨੇ ਅਚਾਨਕ ਜਹਿਰ ਖਾ ਲੈਣਾ, ਸੱਪ ਦੇ ਕੱਟ ਲੈਣਾ, ਮਿਰਗੀ ਦਾ ਦੋਰਾ ਪੈ ਜਾਣਾ ਜਾ ਫਿਰ ਦਿਲ ਦਾ ਦੋਰਾ ਪੈ ਜਾਣ ਤੇ ਜਾ ਅਚਾਨਕ ਚੱਕਰ ਆਣਾ, ਬੇਹੋਸੀ ਹੋਣਾ,ਗਰਮੀ ਕਾਰਨ ਨੱਕ ਵਿਚੋ ਖੂਨ ਆਉਣਾ,ਬਨੋਟੀ ਸਾਹ ਦੇਣਾ,ਚੋਟਲਗਜਾਣਾ,ਹੱਡੀ ਟੁੱਟ ਜਾਣਾ ਜਾ ਫਿਰ ਫੈਕਟਰੀ ਤੋਂ ਘਰ ਜਾਣ ਲੱਗੇ ਅਚਾਨਕ ਸੜਕ ਹਾਦਸਿਆ ਦਾ ਸਿਕਾਰ ਹੋਣ ਦੀ ਸੂਰਤ ਵਿੱਚ ਹਸਪਤਾਲ ਪਹੁੰਚਾਣ ਤੋਂ ਪਹਿਲਾਂ ਉਸ ਮਰੀਜ ਦੇ ਦਰਦ ਨੂੰ ਘੱਟ ਕਰਨ ਲਈ ਮੁੱਢਲੀ ਸਹਾਇਤਾ ਦੀ ਵਰਤੋਂ ਕਰ ਸਕਣ।ਮੁੱਢਲੀ ਸਹਾਇਤਾ ਦੇਣ ਨਾਲ ਬਹੁਤ ਕੀਮਤੀ ਜਾਨਾਂਬਚਾਈਆਂ ਜਾ ਸਕਦੀਆਂਹਨ।ਫੈਕਟਰੀ ਵਰਕਰਾਂ ਨੂੰ ਫਸਟ ਏਡ ਟਰੇਨਿੰਗ ਅਤਿ ਜਰੂਰੀ ਕਿਉਕਿ ਕੋਈ ਵੀ ਹਾਦਸਾ ਕਦੀ ਵੀ ਵਾਪਰ ਸਕਦਾ ਹੈ।ਜਿਵੇ ਕਿ ਜੇਕਰ ਕੋਈ ਫੈਕਟਰੀ ਵਰਕਰ ਆਪਣੇ ਕੰਮ ਤੋ ਘਰ ਜਾਦੇ ਸਮੇਂ ਖੁਦ ਹਾਦਸੇ ਦਾ ਸਿਕਾਰ ਹੋ ਜਾਵੇ ਜਾ ਉਸ ਸਮੇਂ ਸੜਕ ਤੇ ਕੋਈ ਹਾਦਸਾਵਾਪਰ ਜਾਂਦਾ ਹੈ ਤਾਂ ਤੁਰੰਤ ਮੁਢਲੀ ਸਹਾਇਤਾ ਦੀ ਲੋੜ ਪੈਦੀ ਹੈ ਜਿਵੇ ਕਿ ਕਈ ਵਾਰ ਅੱਗ ਲਗਣ ਦੀਆਂ ਘਟਨਾਂਵਾ ਵੀ ਵਾਪਰ ਜਾਦੀਆਂ ਹਨ ਉਸ ਸੂਰਤ ਵਿੱਚ ਅਜਿਹੀ ਟਰੇਨਿੰਗ ਦਾ ਬਹੁਤ ਫਾਇਦਾ ਪੁੰਹਚਦਾ ਹੈ ਕਈ ਜਾਂਨਾਬਚਾਇਆ ਜਾ ਸਕਦੀਆ ਹਨ।


  ਇਸ ਤੋ ਇਲਾਵਾ ਸ੍ਰੀ ਕਮਲੇਸ ਕੁਮਾਰ ਕੋਸ਼ਲ ਸਕੱਤਰ ਜਿਲਾ ਰੈਡ ਕਰਾਸ ਵੱਲੋ ਟ੍ਰੇਨਿੰਗ ਦੋਰਾਨ ਸਿਖਿਆਥੀਆਂ ਨੂੰ ਆਪਣੇ ਆਲੇ ਦੁਆਲੇ ਨੂੰ ਸਾਫ ਰੱਖਣ, ਖੂਨਦਾਨ ਕਰਨ ਅਤੇ ਵੱਧ ਤੋ ਵੱਧ ਦਰੱਖਤ ਲਗਾਉਣ ਬਾਰੇ ਜਾਗੂਰਤ ਕੀਤਾ ਜਾਂਦਾ ਹੈ ਅਤੇ ਕੋਵਿਡ-19 ਤੋ ਬਚਾੳ ਬਾਰੇ ਵੀ ਜਗਰੂਕ ਕੀਤਾ ਜਾਂਦਾ ਹੈ।ਟਰੇਨਿੰਗ ਦੋਰਾਨ ਕੋਵਿਡ ਦੇ ਮਾਪਢੰਡਾ ਦਾ ਪੂਰਾ ਪੂਰਾ ਧਿਆਨ ਰੱਖਿਆ ਜਾਂਦਾ ਹੈ।ਜਿਲਾ ਰੈਡ ਕਰਾਸ,ਜਿਲਾ ਪ੍ਰਬੰਧਕੀ ਬਿਲੰਡਿਗ,ਸੈਕਟਰ 76,ਮੋਹਾਲੀ ਵਿਖੇ ਸਥਿਤ ਹੈ ਜਿਥੇ ਕਿ ਟ੍ਰੇਨਿੰਗ ਦੇਣ ਦਾ ਸੁਚੱਜਾ ਇੰਤਜਾਮ ਹੈ,ਫਸਟ ਏਡ ਦੀ ਟ੍ਰੇਨਿੰਗ ਨੈਸਨਲ ਹੈਡ ਕੁਆਰਟਰ,ਨਵੀ ਦਿੱਲੀ ਤੋ ਮੰਨਜੂਰ ਸੂਦਾ ਸਿਲਬੇਸ ਅਨੁਸਾਰ ਟੇ੍ਰਡ ਲੈਕਚਰਾਰ ਵਲੋ Practical & Theoretical ਵਧੀਆ ਢੰਗ ਨਾਲ ਕਰਵਾਈ ਜਾਦੀ ਹੈ।

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger