Thursday, July 8, 2021

ਲਾਇਨਜ਼ ਕਲੱਬ ਮੁਹਾਲੀ ਨੇ ਐਸ ਪੀ ਟ੍ਰੈਫਿਕ ਪੁਲਿਸ ਨੂੰ ਲਾਈਟ ਬਾਰਜ਼ ਟ੍ਰੈਫਿਕ ਟਾਰਚਾਂ ਸੌਪੀਆਂ

 ਐਸ. ਏ.ਐਸ. ਨਗਰ, 08 ਜੁਲਾਈ : ਅੱਜ ਲਾਇਨਜ਼ ਕਲੱਬ ਮੁਹਾਲੀ ਨੇ ਸ਼੍ਰੀ ਗੁਰਜੋਤ ਸਿੰਘ , ਐਸ ਪੀ ਟ੍ਰੈਫਿਕ ਪੁਲਿਸ ਨੂੰ ਲਾਈਟ ਬਾਰਜ਼ (*ਟ੍ਰੈਫਿਕ ਟਾਰਚਾਂ* )  ਸੌਪੀਆਂ, ਜੋ ਕਿ ਚਾਰਜੇਬਲ ਹਨ ਅਤੇ ਇਕ ਟਾਰਚ ਦੀ ਕੀਮਤ ਤਕਰੀਬਨ 750/- ਹੈ 

 ਇਹ ਟ੍ਰੈਫਿਕ ਪੁਲਿਸ ਨੂੰ ਰਾਤ ਦੇ ਸਮੇਂ ਟ੍ਰੈਫਿਕ ਨੂੰ ਕੰਟਰੋਲ ਕਰਨ ਵਿੱਚ ਸਹਾਇਤਾ ਕਰੇਗੀ।

 ਚਾਰਟਰ ਮੈਂਬਰ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਐਸ ਪੀ ਗੁਰਜੋਤ ਸਿੰਘ  ਨੂੰ ਇਹ ਭਰੋਸਾ ਦਿਵਾਉਂਦੇ ਕਿਹਾ ਕਿ ਲਾਇਨਜ਼ ਕਲੱਬ ਮੁਹਾਲੀ ਐਸ.ਏ.ਐਸ.ਨਗਰ ਭਵਿੱਖ ਵਿੱਚ ਵੀ ਟ੍ਰੈਫਿਕ ਪੁਲਿਸ ਦੇ ਸਮਰਥਨ ਵਿੱਚ ਰਹੇਗਾ ਅਤੇ ਐਸ ਏ ਐਸ ਨਗਰ ਵਿੱਚ ਟ੍ਰੈਫਿਕ ਕੰਟਰੋਲ ਦੀ ਬਿਹਤਰੀ ਲਈ ਹਰ ਮਦੱਦ ਲਈ ਤਿਆਰ ਰਹੇਗਾ।



ਜੈਡ.ਸੀ. ਲਾਇਨ ਜਸਵਿੰਦਰ ਸਿੰਘ , ਚਾਰਟਰ ਮੈਂਬਰ ਐਮ.ਜੇ.ਐਫ. ਲਾਇਨ ਜੇ ਐਸ ਰਾਹੀ , ਪ੍ਰਧਾਨ ਲਾਇਨ ਐਚ ਪੀ ਐਸ ਹੈਰੀ , ਸੈਕਟਰੀ ਲਾਇਨ ਤਰਨਜੋਤ ਸਿੰਘ , ਖਜ਼ਾਨਚੀ ਲਾਇਨ ਅਮਨਦੀਪ ਗੁਲਾਟੀ, ਲਾਇਨ ਬਲਜਿੰਦਰ ਤੂਰ , ਲਾਇਨ ਅਮਿਤ ਨਰੂਲਾ , ਲਾਇਨ ਕੁਲਦੀਪ ਸਿੰਘ ਚੱਠਾ ਅਤੇ ਲਾਇਨ ਗੋਵਿੰਦ  ਚਾਹਲ  ਵੀ ਉਥੇ ਮੌਜੂਦ ਸਨ।


 ਕਲੱਬ ਦੇ ਪ੍ਰਧਾਨ ਹਰਿੰਦਰ ਪਾਲ ਸਿੰਘ ਹੈਰੀ ਨੇ  ਉਥੇ ਆਏ ਹੋਏ ਮੈਂਬਰਾਂ ਦਾ ਧੰਨਵਾਦ ਕਰਨ ਉਪਰੰਤ ਐਸ ਪੀ  ਗੁਰਜੋਤ ਸਿੰਘ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਜੋ ਸਾਨੂੰ ਟ੍ਰੈਫਿਕ ਪੁਲਿਸ ਲਈ ਜੋ  ਸੇਵਾ ਲਾਈ ਸੀ ਉਸ ਨੂੰ ਪੂਰਾ ਕਰਨ ਵਿੱਚ ਸਾਨੂੰ ਮਾਣ ਮਹਿਸੂਸ ਹੋ ਰਿਹਾ ਹੈ। ਅੰਤ ਵਿਚ ਉਨ੍ਹਾਂ ਨੇ ਐਸ ਪੀ ਟ੍ਰੈਫਿਕ ਨੂੰ ਵਿਸ਼ਵਾਸ ਦਿਵਾਇਆ ਕਿ ਭਵਿੱਖ ਵਿੱਚ ਵੀ ਅਗਰ ਪੁਲਿਸ ਵਿਭਾਗ ਨੂੰ ਸਾਡੀਆਂ ਸੇਵਾਵਾਂ ਦੀ ਕਿਤੇ ਲੋੜ ਪਈ ਤਾਂ ਉਹ ਹਰ ਪਲ ਤਿਆਰ ਹਨ।

ਅੰਤ ਵਿਚ ਗੁਰਜੋਤ ਸਿੰਘ ਐਸ ਪੀ ਮੁਹਾਲੀ ਨੇ ਲਾਇਨਜ਼ ਕਲੱਬ ਮੋਹਾਲੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪਬਲਿਕ ਨੂੰ ਜਾਗਰੂਕ ਕਰਨ ਬਹੁਤ ਜਰੂਰੀ ਹੈ। ਜਲਦੀ ਹੀ ਇਸ ਪ੍ਰਤੀ ਇਕ ਮੁਹਿੰਮ ਵਿੱਢੀ ਜਾਵੇਗੀ ਜਿਸ ਵਿੱਚ ਲਾਇਨਜ਼ ਕਲੱਬ ਦਾ ਵਿਸ਼ੇਸ਼ ਸਹਿਯੋਗ ਲਿਆ ਜਾਵੇਗਾ

No comments:

Post a Comment