Wednesday, September 15, 2021

ਆਲ ਇੰਡੀਆ ਸਿਵਲ ਸਰਵਿਸਿਜ਼ ਵਾਲੀਬਾਲ ਟੂਰਨਾਮੈਂਟਾਂ ਲਈ ਚੋਣ ਟਰਾਇਲ ਮੋਹਾਲੀ ਵਿਖੇ 16 ਸਤੰਬਰ ਨੂੰ

 ਚੰਡੀਗੜ੍ਹ, 15 ਸਤੰਬਰ  :  ਹਰਿਆਣਾ ਵਿਖੇ 20 ਤੋਂ 24 ਸਤੰਬਰ, 2021 ਤੱਕ ਹੋਣ ਵਾਲੇ ਆਲ ਇੰਡੀਆ ਸਿਵਲ ਸਰਵਿਸਿਜ਼ ਵਾਲੀਬਾਲ ਟੂਰਨਾਮੈਂਟ (ਪੁਰਸ਼/ਮਹਿਲਾ) ਲਈ ਪੰਜਾਬ ਦੀਆਂ ਟੀਮਾਂ ਦੀ ਚੋਣ ਕਰਨ ਵਾਸਤੇ ਟਰਾਇਲ ਮੋਹਾਲੀ ਵਿਖੇ 16 ਸਤੰਬਰ ਨੂੰ ਦੁਪਹਿਰ 12.00 ਵਜੇ ਤੋਂ ਲਏ ਜਾਣਗੇ।



ਖੇਡ ਵਿਭਾਗ ਦੇ ਡਾਇਰੈਕਟਰ ਸ੍ਰੀ ਡੀ.ਪੀ.ਐਸ. ਖਰਬੰਦਾ ਮੁਤਾਬਕ ਸੈਂਟਰਲ ਸਿਵਲ ਸਰਵਿਸਿਜ਼ ਕਲਚਰਲ ਐਂਡ ਸਪੋਰਟਸ ਬੋਰਡ ਵੱਲੋਂ ਹਰਿਆਣਾ ਦੇ ਜ਼ਿਲ੍ਹਾ ਕੁਰੂਕਸ਼ੇਤਰ ਦੇ ਦਰੋਣਾਚਾਰੀਆ ਸਟੇਡੀਅਮ ਵਿਖੇ ਕਰਵਾਏ ਜਾ ਰਹੇ ਇਸ ਵਾਲੀਬਾਲ ਟੂਰਨਾਮੈਂਟ ਲਈ ਪੰਜਾਬ ਦੀਆਂ ਟੀਮਾਂ ਦੀ ਚੋਣ ਕਰਨ ਹਿੱਤ ਟਰਾਇਲ 16 ਸਤੰਬਰ, 2021 ਨੂੰ ਦੁਪਹਿਰ 12.00 ਵਜੇ ਤੋਂ ਮੋਹਾਲੀ ਦੇ ਸੈਕਟਰ-63 ਸਥਿਤ ਸਪੋਰਟਸ ਸਟੇਡੀਅਮ ਲਏ ਜਾਣੇ ਹਨ। ਉਨ੍ਹਾਂ ਕਿਹਾ ਕਿ ਚਾਹਵਾਨ ਖਿਡਾਰੀ ਸਰਕਾਰੀ ਮੁਲਾਜਮ (ਰੈਗੂਲਰ) ਆਪਣੇ-ਆਪਣੇ ਵਿਭਾਗਾਂ ਪਾਸੋਂ ਇਤਰਾਜ਼ਹੀਣਤਾ ਸਰਟੀਫਿਕੇਟ ਪ੍ਰਾਪਤ ਕਰਨ ਉਪਰੰਤ ਹੀ ਇਨ੍ਹਾਂ ਟਰਾਇਲ ਵਿੱਚ ਭਾਗ ਲੈ ਸਕਦੇ ਹਨ।

No comments:

Post a Comment