Wednesday, September 15, 2021

ਐਸ ਏ ਐਸ ਨਗਰ ਹੈਲਪਿੰਗ ਹੈਂਡ ਵੈਲਫੇਅਰ ਕਲੱਬ ਖਰੜ ਨੇ ਕੀਤਾ ਕੰਨਿਆਦਾਨ

ਖਰੜ, 15 ਸਤੰਬਰ : ਐਸ ਏ ਐਸ ਨਗਰ ਹੈਲਪਿੰਗ ਹੈਂਡ ਵੈਲਫੇਅਰ ਕਲੱਬ ਹਮੇਸ਼ਾ ਸਮਾਜਕ ਕਾਰਜਾਂ ਅਤੇ ਲੋੜਵੰਦ ਲੋਕਾਂ ਦੀ ਮਦਦ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦਾ ਰਿਹਾ ਹੈ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਾਡਾ ਕਲੱਬ ਅਤੇ ਕਲੱਬ ਮੈਂਬਰ ਹਮੇਸ਼ਾ ਲੋੜਵੰਦ ਲੋਕਾਂ ਲਈ ਅੱਗੇ  ਹੋ ਕੇ ਕੰਮ ਕਰਦੇ ਰਹਿਣਗੇ 


ਅੱਜ ਗੁਰਵਿੰਦਰ ਸਿੰਘ ਮੋਰਿੰਡਾ ਦੀ ਵਸਨੀਕ ਅਤੇ ਅਮਨਜੋਤ ਕੌਰ ਵਾਸੀ ਰੋਪੜ ਦਾ ਵਿਆਹ ਅਨੰਦਕਾਰਜ ​​ਗੁਰਦੁਆਰਾ ਸਰੋਵਰ ਸਰ ਸਾਹਿਬ ਮਾਮੂਪੁਰ ਵਿਖੇ ਸਿੱਖ ਭਾਈਚਾਰੇ ਦੀ ਪਰੰਪਰਾ ਅਨੁਸਾਰ ਹੋਇਆ।ਕਲੱਬ ਦੀ ਤਰਫੋਂ ਲੜਕੀ ਅਤੇ ਲੜਕੇ ਦੇ ਪਰਿਵਾਰ ਨੇ ਕਲੱਬ ਦੇ ਮੈਂਬਰਾਂ ਦਾ ਧੰਨਵਾਦ ਕੀਤਾ।


ਇਸ ਮੌਕੇ ਕਲੱਬ ਦੇ ਚੇਅਰਮੈਨ ਗੁਰਚਰਨ ਸਿੰਘ ਚੰਨੀ, ਕਲੱਬ ਦੇ ਜਨਰਲ ਸਕੱਤਰ ਗੁਰਨਾਮ ਸਾਗਰ, ਕੈਸ਼ੀਅਰ ਮਨਦੀਪ ਸਿੰਘ, ਵਿਸ਼ੇਸ਼ ਸਲਾਹਕਾਰ ਸੂਰਜ ਕੁਮਾਰ  ਹੋਰ ਮੈਂਬਰ ਸਨ

No comments:

Post a Comment