Monday, September 6, 2021

ਤਿੰਨ ਫੇਜ ਦੇ ਸੀਨੀਅਰ ਸੈਕੰਡਰੀ ਸਕੂਲ ਦੇ ਅਧਿਆਪਕਾਂ ਨੇ ਹਰਿਆਲੀ ਵੰਡ ਕੇ ਮਨਾਇਆ ਅਧਿਆਪਕ ਦਿਵਸ

ਮੋਹਾਲੀ: 6 ਸਤੰਬਰ : ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ 3ਬੀ1 ਵਿਖੇ ਅਧਿਆਪਕਾਂ ਨੇ ਸਕੂਲ ਵਿੱਚ ਨਵੇਂ ਬੂਟੇ ਲਗਾ ਕੇ ਬਹੁਤ ਹੀ ਸਾਦੇ ਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਅਧਿਆਪਕ ਦਿਵਸ ਨੂੰ ਹਰਿਆਲੀ ਦਿਵਸ ਵਜੋਂ ਮਨਾਇਆ।


ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਸੁਖਵਿੰਦਰ ਕੌਰ ਧਾਲੀਵਾਲ ਦੀ ਸੁਚੱਜੀ ਅਗਵਾਈ ਵਿੱਚ ਸਟਾਫ ਵੱਲੋਂ ਸਕੂਲ ਦੀ ਸੁੰਦਰਤਾ ਵਿੱਚ ਵਾਧਾ ਕਰਨ ਲਈ ਪਾਮ ਅਤੇ ਕੋਰੋਟਨ ਦੇ ਪੌਦੇ ਲਗਾਏ ਗਏ। ਉਨ੍ਹਾਂ ਸਟਾਫ ਨੂੰ ਅਧਿਆਪਕ ਦਿਵਸ ਦੀ ਵਧਾਈ ਦਿੱਤੀ ਅਤੇ ਇੱਕ ਇੱਕ ਪੌਦਾ ਸਾਰੇ ਸਟਾਫ ਨੂੰ ਦੇ ਕੇ ਸਨਮਾਨਿਤ ਕੀਤਾ ਅਤੇ ਚਾਹ ਪਾਰਟੀ ਦਿੱਤੀ। ਸਾਰੇ ਸਟਾਫ ਵੱਲੋਂ ਪ੍ਰਿੰਸੀਪਲ ਵੱਲੋਂ ਕੀਤੇ ਸਨਮਾਨ ਦਾ ਧੰਨਵਾਦ ਕੀਤਾ ਗਿਆ।ੀ

No comments:

Post a Comment