SBP GROUP

SBP GROUP

Search This Blog

Total Pageviews

Thursday, October 14, 2021

ਸੁਰਾਂ ਦੇ ਨਾਲ ਹਾਸੇ ਵਖੇਰਦਾ ਹੋਇਆ ਪ੍ਰੀਤ ਥਿੰਦ ਦੇ ਨਵੇਂ ਟਰੈਕ ‘ਇਨਅੱਫ’ ਦਾ ਪੋਸਟਰ ਰਲੀਜ਼

 ਮੋਹਾਲੀ 14 ਅਕਤੂਬਰ () ਸੰਗੀਤ ਦੀ ਦੁਨੀਆਂ ’ਚ ਅਪਣੀ ਵਿਲੱਖਣ ਪਛਾਣ ਰੱਖਣ ਵਾਲੀ ਸੰਗੀਤ ਕੰਪਨੀ ‘ ਗੇਂਮ ਚੇਂਜਰ ਰਿਕਾਰਡਜ਼’ ਵੱਲੋਂ ਪੰਜਾਬ ਸੱਭਿਆਚਾਰ ਦੀ ਝੋਲੀ ਵਿੱਚ ਵੱਖ ਵੱਖ ਵੰਨਗੀਆਂ ਦੇ 23 ਟਰੈਕ ਪਾਉਂਣ ਵਾਲੀ ਗਾਇਕਾ ਪ੍ਰੀਤ ਥਿੰਦ ਦਾ ਸੱਸ ਅਤੇ ਨੂੁੰਹ ਦੀ ਬਾਤ ਪਾਉਂਦਾ ਟਰੈਕ ‘ਇਨਅਫ਼’ ’ ਦਾ ਪੋਸਟਰ ਅਜ ਮੋਹਾਲੀ ਪ੍ਰੈਸ ਕਲੱਬ ਵਿੱਚ ਲੋਕ ਅਰਪਣ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰੀਤ ਥਿੰਦ ਨੇ ਕਿਹਾ ਕਿ ਉਨਾਂ ਨੇ ਗਾਇਕਾ ਦਾ ਸਫਰ ਸਕੂਲ ਅਤੇ ਕਾਲਜ ਤੋਂ ਹੀ ਸੁਰੂ ਕੀਤਾ ਗਿਆ ਸੀ। ਉਹ ਪੰਜਾਬੀ ਸਭਿਆਚਾਰ ਦੀ ਝੋਲੀ ਵਿਚ ਜੰਝ, ਗੱਭਰੂ, ਜੱਟੀ ਐਂਡ, ਨੱਖਰਾ 80 ਅਤੇ ਟਰਾਂਸਪੋਰਟ ਵਰਗੇ ਹਿੱਟ ਗੀਤ ਪਾ ਚੁੱਕੀ ਹੈ । 


ਜਿਨਾਂ ਨੂੰ ਸਰੋਤਿਆਂ ਵੱਲੋਂ ਮਣਾਂ ਮਣਾਂ ਪਿਆਰ ਦਿਤਾ ਗਿਆ। ਅਪਣੇ ਨਵੇਂ ਟਰੈਕ ‘ਇਨਅਫ’ ਦੀ ਗੱਲ ਕਰਦਿਆਂ ਪ੍ਰੀਤ ਨੇ ਕਿਹਾ ਕਿ ਪੰਜਾਬੀ ਸਭਿਆਚਾਰ ਵਿੱਚ ਸੱਸ ਅਤੇ ਨੁੰਹ ਦੀ ਨੋਕ ਝੋਕ ਘਰ ਘਰ ਦੀ ਕਹਾਣੀ ਹੈ। ਇਸ ਰਿਸਤੇ ਵਿੱਚ ਵਿਚਕਾਰ ਫਸੇ ਪਤੀ ਦੀ ਮੁੰਹ ਬੋਲਦੀ ਕਹਾਣੀ ਨੂੰ ਅੱਖਰਾਂ ਵਿਚ ਗੁਰੂ ਸੇਖੋਂ ਨੇ ਪਰੋਇਆ ਹੈ। ਇਸ ਦੀ ਵੀਡਓ ਮਸਹੂਰ ਡਾਇਰੈਕਟਰ ਪ੍ਰਮੋਦ ਰਾਣਾ ਨੇ ਵੱਖਰੇ ਅੰਦਾਜ ਵਿੱਚ ਪੇਸ਼ ਕੀਤਾ ਗਿਆ ਹੈ। ਇਸ ਦਾ ਸੰਗੀਤ ਲਾਡੀ ਗਿੱਲ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਵੀਡੀਓ ਵਿੱਚ ਬਾਲੀਵੁਡ ਫਿਲਮੀ ਕਲਾਕਾਰ ਗੈਵੀ ਚਾਹਿਲ, ਸੰਤੌਸ ਅਤੇ ਪ੍ਰੀਤ ਥਿੰਦ ਨੇ ਪੇਸਕਾਰੀ ਕੀਤੀ ਗਈ ਹੈ। ਇਸ ਦੇ ਪ੍ਰੋਡਿਊਸਰ ਪਿ੍ਰੰਸ ਸੰਧੂ, ਸੰਦੀਪ ਭੱਟੀ ਅਤੇ ਰਾਜ ਦੀ ਪੇਸਕਾਰੀ ਹੈ।  ਗਾਇਕ ਪ੍ਰੀਤ ਥਿੰਦ ਨੇ ਕਿਹਾ ਇਹ ਟਰੈਕ ਕਮੇਡੀ ਭਰਿਆ ਟਰੈਕ ਹੈ ਜਿਸ ਨੂੰ ਸੁਣਨ ਅਤੇ ਵੇਖਣ ਤੋਂ ਬਾਅਦ ਹਰ ਸਰੋਤਾ ਹੱਸਣ ਲਈ ਮਜਬੂਰ ਹੋਵੇਗਾ। ਉਨਾਂ ਦੱਸਿਆ ਕਿ 15 ਅਕਤੂਬਰ ਇਹ ਟਰੈਕ ਯੂ-ਟਿਊਬ ਤੇ ਵੇਖਿਆ ਜਾ ਸਕਦਾ ਹੈ।

ਫੋਟੋ : ਇਨਅੱਫ ਟਰੈਕ ਦਾ ਪੋੋਸਟਰ ਰਲੀਜ਼ ਕਰਦੇ ਹੋਏ ਟਰੈਕ ਦੀ ਗਾਇਕਾ ਪ੍ਰੀਤ ਥਿੰਦ,ਲਾਡੀ ਗਿੱਲ, ਪਰਮੋਦ ਰਾਣਾ ਅਤੇ ਹੈਮੀ ਕਾਹਲੋਂ ਕਰਦੇ ਹੋਏ

   

No comments:


Wikipedia

Search results

Powered By Blogger