Thursday, January 6, 2022

ਖਰੜ ਵਾਰਡ ਨੰਬਰ 3 ਦੇ ਵਾਸੀਆਂ ਦੀਆਂ ਮੁਸ਼ਕਿਲਾਂ ਸੁਣਨ ਪਹੁੰਚੇ ਰਾਣਾ ਗਿੱਲ

ਖਰੜ, 06 ਜਨਵਰੀ :- ਅੱਜ ਹਲਕਾ ਖਰੜ ਦੇ ਵਾਰਡ ਨੰਬਰ 3 ਵਿੱਚ ਅਮਰਜੀਤ ਸਿੰਘ ਦੀ ਅਗਵਾਈ 'ਚ ਇੱਕ ਵਿਸ਼ੇਸ਼ ਮੀਟਿੰਗ ਰੱਖੀ ਗਈ। ਜਿਸ ਵਿੱਚ ਖਰੜ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ - ਬਹੁਜਨ ਸਮਾਜ ਪਾਰਟੀ ਗਠਜੋੜ ਦੇ ਉਮੀਦਵਾਰ ਸ. ਰਣਜੀਤ ਸਿੰਘ ਗਿੱਲ  ਨੇ ਵਾਰਡ ਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਪਹਿਲ ਦੇ ਆਧਾਰ ਤੇ ਹੱਲ ਕਰਵਾਉਣ ਦਾ ਵਿਸ਼ਵਾਸ ਦਿਵਾਇਆ।


 ਇਸ ਮੌਕੇ ਵਾਰਡ ਨੰਬਰ 3 ਦੇ ਸਥਾਨਕ ਵਾਸੀਆਂ ਸਮੇਤ ਗੁਰਮੇਲ ਸਿੰਘ, ਬਲਦੇਵ ਸਿੰਘ, ਨਿਰਵੈਰ ਸਿੰਘ, ਬਰਿੰਦਰ ਬਾਵਾ, ਸੰਤੋਖ ਸਿੰਘ, ਦਵਿੰਦਰ ਸਿੰਘ ਬਾਬਾ, ਰਾਜਿੰਦਰ ਸਿੰਘ, ਦਰਸ਼ਨ ਸਿੰਘ ਰੰਗੀ, ਰਣਧੀਰ ਸਿੰਘ ਲੌਂਗੀਆ, ਗੁਰਪਾਲ ਸਿੰਘ, ਅਮਰਜੀਤ ਸਿੰਘ ਬੇਦੀ, ਜੀ.ਐਸ. ਭੱਟੀ, ਦਮਨਜੀਤ ਸਿੰਘ, ਜਸ਼ਨਪ੍ਰੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਨੂੰ ਪੂਰੀ ਤਰ੍ਹਾਂ ਸਮਰਥਨ ਦੇਣ ਦਾ ਵਿਸ਼ਵਾਸ ਦਿਵਾਇਆ ਅਤੇ ਰਣਜੀਤ ਸਿੰਘ ਗਿੱਲ ਨੂੰ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਭਾਰੀ ਬਹੁਮਤ ਨਾਲ ਜਿਤਾਉਣ ਦਾ ਵਾਅਦਾ ਕੀਤਾ।    

  ਇਸ ਮੀਟਿੰਗ ਦੌਰਾਨ ਰਣਜੀਤ ਸਿੰਘ ਗਿੱਲ ਨਾਲ ਅਮਨਦੀਪ ਸਿੰਘ, ਰਣਧੀਰ ਸਿੰਘ ਧੀਰਾ, ਅਮਨ ਗਿੱਲ, ਬਾਂਕਾ ਜੀ ਵਿਸ਼ੇਸ਼ ਤੌਰ ਤੇ ਨਾਲ ਹਾਜ਼ਰ ਰਹੇ।

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger