SBP GROUP

SBP GROUP

Search This Blog

Total Pageviews

Tuesday, January 4, 2022

50 ਫੀਸਦੀ ਸਰਤਾਂ ਨਾਲ ਸਕੂਲਾਂ ਨੂੰ ਖੋਲਣ ਦੀ ਇਜਾਜਤ ਦਿੱਤੀ ਜਾਵੇ ਨਹੀਂ ਤਾਂ ਕਰਾਂਗੇ ਸੜਕਾਂ ਜਾਮ : ਰਾਸਾ (ਯੂ.ਕੇ )

 ਮੋਹਾਲੀ  4 ਜਨਵਰੀ  : ਵੱਲੋ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਭਵਿੱਖ ਨੂੰ ਜੇਕਰ ਰਾਜਨੀਤਿਕ ਭੇਂਟ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਮਾਪਿਆਂ ਦੀ ਸਹਿਮਤੀ ਲੈ ਕੇ ਪੰਜਾਬ ਦੇ ਸਾਰੇ ਸਕੂਲ ਕੋਵਿਡ-19 ਦੇ ਸ਼ਰਤਾਂ ਅਨੁਸਾਰ 50% ਵਿਦਿਆਰਥੀਆਂ ਅਤੇ ਸਟਾਫ ਦੇ ਨਾਲ ਖੋਲ੍ਹ ਦਿੱਤੇ ਜਾਣਗੇ ਤੇ ਸਕੂਲ ਤੇ ਮਾਪੇ ਸੜਕਾਂ ਜਾਮ ਕਰਨਗੇ।   ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਰਾਸਾ (ਯੂ.ਕੇ) ਦੇ ਚੇਅਰਮੈਨ ਹਰਪਾਲ ਸਿੰਘ ਯੂ.ਕੇ ਅਤੇ ਜਨਰਲ ਸਕੱਤਰ ਗੁਰਮੁੱਖ ਸਿੰਘ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦੇ ਹੋਏ ਕੀਤਾ।



            ਉਹਨਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਦੇ ਲਾਕਡਾਊਨ ਉਪਰੰਤ ਸਕੂਲ ਖੁੱਲ੍ਹੇ ਸਨ ਅਤੇ ਬਹੁਤ ਮੁਸ਼ਕਲ ਨਾਲ ਬੱਚਿਆਂ ਦੀ ਪੜ੍ਹਾਈ ਸਹੀ ਹੋ ਰਹੀ ਸੀ, ਹੁਣ ਫਿਰ ਪੰਜਾਬ ਸਰਕਾਰ ਨੇ ਸਾਰੇ ਸੂਬਿਆਂ ਤੋਂ ਪਹਿਲਾਂ ਬਿਨਾਂ ਕਿਸੇ ਅਗਾਮੀ ਨੋਟਿਸ ਤੋਂ ਸਕੂਲ ਬੰਦ ਕਰ ਦਿੱਤੇ ਹਨ। ਨਵੀਂ ਨੋਟੀਫਿਕੇਸ਼ਨ ਮੁਤਾਬਕ ਬੱਸਾਂ ਵਿੱਚ ਪਹਿਲਾਂ ਵਾਂਗ ਹੀ ਸਫਰ ਹੋਵੇਗਾ, ਰੈਲੀਆਂ ਵੀ ਹੋਣਗੀਆਂ ਅਤੇ ਸਿਨੇਮਾ ਘਰ 50 ਪ੍ਰਤੀਸ਼ਤ ਦੀ ਦਰ ਨਾਲ ਚੱਲਣਗੇ। ਪਿਛਲੇ ਲਾਕਡਾਊਨ ਦੌਰਾਨ ਸਰਕਾਰ ਨੇ ਨਾ ਤਾਂ ਮਾਪਿਆਂ ਦੀ ਬਾਂਹ ਫੜੀ ਸੀ ਅਤੇ ਨਾ ਹੀ ਸਕੂਲ ਪ੍ਰਬੰਧਕਾਂ ਦੀ ਅਤੇ ਨਾ ਹੀ ਸਕੂਲ ਡਰਾਈਵਰਾਂ ਦੀ ਬਹੁਤ ਔਖੇ ਹੋ ਕੇ ਸਕੂਲ ਅਤੇ ਮਾਪੇ ਆਰਥਿਕ ਸੰਕਟ ਵਿੱਚੋਂ ਨਿਕਲ ਰਹੇ ਸਨ। ਅਜਿਹੇ ਹਾਲਾਤਾਂ ਵਿੱਚ ਮੁੜ ਸਕੂਲਾਂ ਨੂੰ ਬੰਦ ਕਰਨਾ ਇੱਕ ਘਾਤਕ ਫੈਸਲਾ ਹੈ। ਰਾਸਾ ਯੂ.ਕੇ. ਨੇ ਸਮੂਹ ਜੱਥੇਬੰਦੀਆਂ ਨੂੰ ਭਰੌਸੇ ਵਿਚ ਲੈ ਕੇ ਅਤੇ ਉਹਨਾਂ ਦੇ ਸਹਿਯੋਗ ਨਾਲ ਫੈਸਲਾ ਕੀਤਾ ਕਿ ਉਹ ਇੱਕ ਦੋ ਦਿਨ ਮਾਹੌਲ ਦੇਖਣਗੇ, ਜੇਕਰ ਸੂਬੇ ਵਿੱਚ ਕੋਈ ਵੀ ਰਾਜਨੀਤਿਕ ਇਕੱਠ ਹੁੰਦਾ ਹੈ ਬਜਾਰ ਖੁਲ੍ਹਦੇ ਹਨ, ਸਿਨੇਮਾ ਹਾਲ ਅਤੇ ਜਿਮ ਖੁਲ੍ਹਦੇ ਹਨ ਤਾਂ ਜਥੇਬੰਦੀਆਂ ਨਾਲ ਵਿਚਾਰ ਵਟਾਂਦਰਾ ਕਰਕੇ ਅਹਿਮ ਫੈਸਲਾ ਕੀਤਾ ਜਾਵੇਗਾ।                   


                 ਰਾਸਾ ਯੂ.ਕੇ. ਅਤੇ ਸਮੂਹ ਜਥੇਬੰਦੀਆਂ ਦੇ ਮੈਂਬਰਾਂ ਨੇ ਸਾਂਝੇ ਤੌਰ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅਪੀਲ ਕੀਤੀ ਕਿ ਉਹ ਆਪਣਾ ਇਹ ਫੈਸਲਾ ਵਾਪਸ ਲੈਣ, ਪੰਜਾਬ ਦੇ ਸਾਰੇ ਸਕੂਲ ਭਰੋਸਾ ਦਿਵਾਉਂਦੇ ਹਨ ਕਿ ਉਹ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨਗੇ। ਕੋਵਿਡ-19 ਦੀਆਂ ਸ਼ਰਤਾਂ ਮੁਤਾਬਿਕ ਹੀ ਬੱਚਿਆਂ ਨੂੰ   ਤੇ  ਪਹਿਨਣ ਲਈ ਬੱਚਿਆਂ ਨੂੰ ਹਦਾਇਤਾ ਕੀਤੀ ਜਾਵੇਗੀ।ਕੋਵਿਡ-19 ਦੇ ਨਿਯਮਾਂ ਦਾ ਪੂਰੀ ਪਾਲਨ ਕੀਤੀ ਜਾਵੇਗੀ। ਸੋ ਬੇਨਤੀ ਹੈ ਕਿ ਪੰਜਾ

No comments:


Wikipedia

Search results

Powered By Blogger