Tuesday, January 11, 2022

ਰਣਜੀਤ ਸਿੰਘ ਗਿੱਲ ਨੇ ਕੁਰਾਲੀ ਮਾਰਕੀਟ ਵਿਚ ਕੀਤਾ ਡੋਰ ਟੂ ਡੋਰ ਚੋਣ ਪ੍ਰਚਾਰ

 ਕੁਰਾਲੀ, 11 ਜਨਵਰੀ : ਅੱਜ ਹਲਕਾ ਖਰੜ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਰਾਣਾ ਰਣਜੀਤ ਸਿੰਘ ਗਿੱਲ ਨੇ ਅੱਜ ਕੁਰਾਲੀ ਵਿਖੇ ਮਾਤਾ ਰਾਣੀ ਚੌਕ, ਸਬਜ਼ੀ ਮੰਡੀ ਮਾਰਕੀਟ ਦਾ ਪੈਦਲ ਦੌਰਾ ਕੀਤਾ ਜਿਸ ਦੌਰਾਨ ਰਾਣਾ ਗਿੱਲ ਹਰ ਦੁਕਾਨ ਤੇ ਜਾ ਕੇ ਦੁਕਾਨਦਾਰਾਂ ਨੂੰ ਮਿਲੇ।


 ਮਾਰਕੀਟ ਦੇ ਦੁਕਾਨਦਾਰਾਂ ਨੇ ਰਣਜੀਤ ਸਿੰਘ ਗਿੱਲ ਦਾ ਹਾਰਦਿਕ ਸਵਾਗਤ ਕਰਦਿਆਂ ਉਨ੍ਹਾਂ ਨੂੰ ਰੋਜ਼ਾਨਾ ਆਉਣ ਵਾਲੀਆਂ ਆਪਣੀਆਂ ਵੱਖ ਵੱਖ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਅਤੇ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਆਪਣਾ ਪੂਰਾ ਜ਼ੋਰਦਾਰ ਸਮਰਥਨ ਦੇਣ ਦਾ ਵਾਅਦਾ ਵੀ ਕੀਤਾ । ਕੁਰਾਲੀ ਮਾਰਕੀਟ ਵਿੱਚ ਕੀਤੇ ਇਸ ਚੋਣ ਪ੍ਰਚਾਰ ਦੌਰਾਨ ਰਣਜੀਤ ਸਿੰਘ ਗਿੱਲ ਨੇ ਸਮੂਹ ਦੁਕਾਨਦਾਰਾਂ ਵੱਲੋਂ ਦਿੱਤੇ ਮਾਣ ਸਤਿਕਾਰ ਲਈ ਉਨ੍ਹਾਂ ਦਾ ਧੰਨਵਾਦ ਕੀਤਾ ।

No comments:

Post a Comment