Tuesday, March 15, 2022

ਕਰਿਅਰ ਕਾਉਂਸਲਿੰਗ 'ਤੇ ਸਵੈ ਰੋਜ਼ਗਾਰ ਸਬੰਧੀ ਸੈਮੀਨਾਰ ਦਾ ਕੀਤਾ ਗਿਆ ਆਯੋਜਨ

ਐਸ.ਏ.ਐਸ ਨਗਰ 15 ਮਾਰਚ : ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਓਰੋ ਵੱਲੋਂ ਖਾਲਸਾ ਕਾਲਜ਼, ਐਸ.ਏ.ਐਸ ਨਗਰ ਵਿਖੇ ਕਰਿਅਰ ਕਾਉਂਸਲਿੰਗ 'ਤੇ ਸਵੈ ਰੋਜ਼ਗਾਰ ਸਬੰਧੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਅਤੇ ਸ਼ਿਵਾਲਿਕ ਪਬਲਿਕ ਸਕੂਲ, ਐਸ.ਏ.ਐਸ ਨਗਰ ਵਿਖੇ ਆਯੋਜਿਤ ਅਵੇਅਰਨੈਸ ਕੈਂਪ ਵਿੱਚ ਭਾਗ ਲਿਆ ਗਿਆ । ਇਹ ਜਾਣਕਾਰੀ ਦਿੰਦੇ ਹੋਏ ਮੀਨਾਕਸ਼ੀ ਗੋਇਲ, ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਕਰਿਅਰ ਕਾਉਂਸਲਿੰਗ ਅਤੇ ਸਵੈ ਰੋਜ਼ਗਾਰ ਸਬੰਧੀ ਸੈਮੀਨਾਰ 'ਚ ਕੁੱਲ 138 ਪ੍ਰਾਰਥੀਆਂ ਨੇ ਭਾਗ ਲਿਆ । 



ਉਨ੍ਹਾਂ ਦੱਸਿਆ ਸੈਮੀਨਾਰ ਦੌਰਾਨ ਮੌਜੂਦ ਪ੍ਰਾਰਥੀਆਂ ਨੂੰ ਮੋਟੀਵੇਸ਼ਨਲ ਲੈਕਚਰਜ਼, ਫੌਰਨ ਕਾਉਂਸਲਿੰਗ, ਕਰਿਅਰ ਕਾਉਂਸਲਿੰਗ, ਪੀ.ਐਸ.ਡੀ.ਐਮ ਕੋਰਸਜ਼, ਡੀ.ਬੀ.ਈ.ਈ ਫੈਸਿਲਿਟਿਜ਼, ਭਵਿੱਖ ਦੀਆਂ ਪਲੇਸਮੈਂਟ ਸੰਭਾਵਨਾਵਾਂ, ਸਵੈਰੋਜ਼ਗਾਰ, ਹੈਲਪਲਾਈਨ ਅਤੇ ਸੋਸ਼ਲ ਮੀਡੀਆ ਪਲੈਟਫੋਰਮ ਆਦਿ ਮੁੱਦਿਆ ਬਾਰੇ ਜਾਣੂ ਕਰਵਾਇਆ ਗਿਆ। 

ਉਨ੍ਹਾਂ ਵੱਲੋ ਸੈਮੀਨਾਰ ਵਿੱਚ ਆਏ ਪ੍ਰਾਰਥੀਆਂ ਨੂੰ ਡੀ.ਬੀ.ਈ.ਈ ਵਿੱਚ ਮੌਜੂਦ ਸੁਵਿਧਾਵਾਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਮੋਟਿਵੇਟ ਕੀਤਾ ਗਿਆ। ਇਸ ਮੌਕੇ ਸ਼੍ਰੀ ਮੰਜੇਸ਼ ਸ਼ਰਮਾ ਡਿਪਟੀ ਸੀ.ਈ.ਓ, ਡੀ.ਬੀ.ਈ.ਈ ਅਤੇ ਪੀ.ਐਸ.ਡੀ.ਐਮ ਦੇ ਬੁਲਾਰੇ ਅਤੇ ਸ਼੍ਰੀ ਸ਼ਿਵੇਂਦਰ ਸਿੰਘ (ਪੀ.ਜੀ.ਆਰ.ਕਾਮ) ਵੀ ਮੋਜੂਦ ਸਨ।

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger