Friday, April 8, 2022

ਸਾਬਕਾ ਸਪੀਕਰ ਰਵੀਇੰਦਰ ਸਿੰਘ ਨੇ ਡਾ. ਅਜਨਾਲਾ ਵੱਲੋਂ ਬਾਦਲਾਂ ਖਿਲਾਫ ਖੋਲੇ ਮੋਰਚੇ ਦੀ ਕੀਤੀ ਸ਼ਲਾਘਾ

ਬਾਦਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਮੁੱਕਤ ਕਰਵਾਉਣ ਲਈ ਪੰਥਕ ਲੀਡਰਸ਼ਿਪ ਇਕੱਠੀ ਕਰ ਰਹੇ ਹਾਂ - ਰਵੀਇੰਦਰ

ਚੰਡੀਗੜ 8 ਅਪਰੈਲ : ਅਕਾਲੀ-ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਸਾਬਕਾ ਸਪੀਕਰ ਵਿਧਾਨ ਸਭਾ ਨੇ ਸਾਬਕਾ ਲੋਕ-ਸਭਾ ਮੈਂਬਰ ਡਾ. ਰਤਨ ਸਿੰਘ ਅਜਨਾਲਾ ਦੀ ਸ਼ਲਾਘਾ ਕੀਤੀ ਜਿੰਨਾ ਗੁਰੁ-ਪੰਥ ਹਿਤਾਂ ਲਈ ਬਾਦਲ ਪਰਿਵਾਰ ਨੂੰ ਉਲਾਂਭੇ ਹੋਣ ਵਾਸਤੇ ਜ਼ੋਰ ਦਿੰਦਿਆਂ ਕਿਹਾ ਕਿ ਸਮੂਹ  ਪਾਰਟੀ ਵਰਕਰ ਮੰਗ ਕਰ ਰਹੇ ਹਨ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਇਆ ਜਾ ਸਕੇ ।ਸਾਬਕਾ ਮੰਤਰੀ ਅਤੇ   ਦੋ ਵਾਰ ਲੋਕ-ਸਭਾ ਮੈਂਬਰ ਰਹੇ  ਡਾ.ਰਤਨ ਸਿੰਘ ਅਜਨਾਲਾ ਨੇ ਸਪਸ਼ਟ ਕੀਤਾ ਕਿ  ਪ੍ਰਕਾਸ਼ ਸਿੰਘ ਬਾਦਲ ,ਸੁਖਬੀਰ ਸਿੰਘ ਬਾਦਲ ਨੂੰ  ਲੋਕਾਂ ਅਤੇ ਪੰਥ ਨੇ ਨਕਾਰ ਦਿਤਾ ਹੈ ਤੇ ਦੋ ਵਾਰ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਹੈ ।


ਸ਼੍ਰੋਮਣੀ ਅਕਾਲੂ ਦਲ ਦੇ ਮੰਨੇ-ਪ੍ਰਮੰਨੇ ਨੇਤਾ ਡਾ. ਅਜਨਾਲਾ ਦੀ ਤਾਰੀਫ  ਕਰਦਿਆਂ ਕਿਹਾ ਕਿ ਉਨਾ ਲੰਬੇ ਸਮੇਂ  ਤੋਂ ਬਾਦਲ ਪਰਿਵਾਰ ਨੂੰ ਬੜੇ ਨੇੜੇ ਹੋ ਕੇ ,ਧਾਰਮਿਕ ਅਤੇ ਰਾਜਸੀ ਪੱਖੋਂ ਵੇਖਿਆ ਹੈ ਕਿ ਪਾਰਟੀ ਅਤੇ ਪੰਥ ਪ੍ਰਤੀ ਉਹ ਕਦੇ ਵੀ ਗੰਭੀਰ ਨਹੀਂ ਰਹੇ ਅਤੇ ਸੀਨੀਅਰ ਲੀਡਰਸ਼ਿਪ ਨੁੱਕਰੇ ਲਾਉਣ ਲਈ ਹਰ ਸੰਭਵ ਯਤਨ ਕੀਤਾ ਤਾਂ ਜੋ ਸੁਖਬੀਰ ਸਿੰਘ ਬਾਦਲ ਹੀ ਸ਼ਹੀੌਦਾਂ ਦੀ ਜੱਥੇਬੰਦੀ, ਵੰਸ਼ਵਾਦ ਵਿਚ ਹੀ ਘਿਰੀ ਰਹੇ ।  ਸਾਬਕਾ ਸਪੀਕਰ ਨੇ  ਸ਼੍ਰੋਮਣੀ ਅਕਾਲੀ ਦੀ ਲੀਡਰਸ਼ਿਪ ,ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਅਤੇ ਕੌਮ ਦੇ ਭੱਖਦੇ ਮੱਸਲਿਆਂ ਲਈ,ਬਾਦਲਾਂ ਵਿਰੁਧ ਅਵਾਜ਼ ਬੁਲੰਦ ਕਰਨ ਤਾਂ ਜੋ ਨਵੀਂ ਲੀਡਰਸ਼ਿਪ ਦਾ ਗਠਨ ਕਰਕੇ  ਸਿੱਖ ਵਿਰੋਧੀ ਸ਼ਕਤੀਆਂ ਨੂੰ ਭਾਂਜ ਦਿੱਤੀ ਜਾ ਸਕੇ ।ਰਵੀਇੰਦਰ ਸਿੰਘ ਕਿਹਾ ਕਿ ਸੂਬੇ ਨੂੰ ਨਿਘਲਣ ਅਤੇ ਪੰਥ ਨੂੰ ਤਬਾਹ ਕਰਨ ਲਈ ,ਪਿਛਲੇ 20 ਸਾਲ ਤੋਂ ਪੰਜਾਬ ਅਤੇ ਸਿੱਖ ਵਿਰੋਧੀ ਤਾਕਤਾਂ ਸਰਗਰਮ ਹਨ ਪਰ ਬਾਦਲਾਂ ਘੇਸ ਮਾਰਨ ਤੇ ਸਤਾ ਹੰਢਾਉਣ ਨੂੰ ਤਰਜ਼ੀਹ ਦਿਤੀ।ਅਕਾਲੀ ਨੇਤਾ ਰਵੀਇੰਦਰ ਕਿਹਾ ਕਿ ਬਾਦਲਾਂ ਤੋਂ ਸਿੱਖ ਸੰਸਥਾਵਾਂ ਬਚਾਉਣ ਵੱਖ –ਵੱਖ ਅਕਾਲੀ ਨੇਤਾਵਾਂ ਤੱਕ ਪਹੁੰਚ ਕੀਤੀ ਜਾ ਰਹੀ

No comments:

Post a Comment