Tuesday, April 12, 2022

ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੀ ਮਦਦ ਨਾਲ ਬੈਂਕ 'ਚ ਮਿਲੀ ਨੌਕਰੀ

ਐਸ.ਏ.ਐਸ ਨਗਰ 12 ਅਪ੍ਰੈਲ : ਪੰਜਾਬ ਸਰਕਾਰ ਦੇ ਘਰ ਘਰ ਰੋਜ਼ਗਾਰ ਮਿਸ਼ਨ ਅਧੀਨ ਮੋਹਾਲੀ ਵਿਖੇ ਸਥਾਪਿਤ ਕੀਤਾ ਗਿਆ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਜਿਲ੍ਹੇ ਦੇ ਨੌਜਵਾਨਾਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਡਿਪਟੀ ਸੀ.ਈ.ਓ ਸ੍ਰੀ ਮੰਜੇਸ਼ ਸ਼ਰਮਾ ਨੇ ਦੱਸਿਆ ਕਿ ਡੀ.ਬੀ.ਈ.ਈ. ਮੋਹਾਲੀ ਵੱਲੋ ਚਮਕੌਰ ਸਾਹਿਬ ਦੀ ਵਸਨੀਕ ਪੂਜਾ ਦੀ ਐਚ.ਡੀ ਐਫ.ਸੀ ਬੈਂਕ ਵਿੱਚ  ਸਲੈਕਸ਼ਨ  ਕਰਵਾਈ ਗਈ ਹੈ।


                    ਉਨ੍ਹਾਂ ਦੱਸਿਆ ਪੂਜਾ ਚਮਕੌਰ ਸਾਹਿਬ ਦੀ ਰਹਿਣ ਵਾਲੀ ਹੈ ਅਤੇ ਉਹ ਗ੍ਰੈਜੂਏਟ ਹੈ। ਉਨ੍ਹਾਂ ਕਿਹਾ ਪੂਜਾ ਕਾਫੀ ਸਮੇਂ ਤੋਂ ਨੌਕਰੀ ਦੀ ਤਲਾਸ਼ ਕਰ ਰਹੀ ਸੀ, ਉਹ ਡੀ.ਬੀ.ਈ.ਈ., ਮੋਹਾਲੀ ਦੇ ਗਰੁੱਪ ਵਿੱਚ ਵੀ ਸ਼ਾਮਿਲ ਸੀ। ਰੁਜ਼ਗਾਰ ਦੀ ਤਲਾਸ਼ ਵਿੱਚ ਉਹ ਡੀ.ਬੀ.ਈ.ਈ.ਮੋਹਾਲੀ ਵਿਖੇ ਆਈ । ਉਨ੍ਹਾਂ ਦੱਸਿਆ ਕਿ ਡੀ.ਬੀ.ਈ.ਈ ਵੱਲੋਂ ਉਸਨੂੰ ਰੋਜ਼ਗਾਰ ਦੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ ਗਈ   ਅਤੇ  ਪਲੇਸਮੈਂਟ ਕੈਂਪ ਦੌਰਾਨ ਉਸਦੀ ਸਿਲੈਕਸ਼ਨ ਐੱਚ.ਡੀ.ਐਫ.ਸੀ ਬੈਂਕ  ਵਿੱਚ ਹੋ ਗਈ। 
                   ਉਨ੍ਹਾਂ ਦੱਸਿਆ ਸਿਲੈਕਸ਼ਨ  ਬਾਅਦ ਪੂਜਾ ਨੇ ਡੀ.ਬੀ.ਈ.ਈ., ਮੋਹਾਲੀ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਅਤੇ  ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਪੂਜਾ ਨੇ ਡੀ.ਬੀ.ਈ.ਈ. ਦੀਆਂ ਸਹੂਲਤਾਂ ਦੀ ਜਾਣਕਾਰੀ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਸਾਂਝੀ ਕਰਨ ਦਾ ਵਾਅਦਾ ਕੀਤਾ।

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger