Friday, April 1, 2022

ਮੁੱਖ ਮੰਤਰੀ ਭਗਵੰਤ ਮਾਨ ਨੇ ਪੱਤਰਕਾਰ ਸੁਮਿਤ ਜੋਸ਼ੀ ਦੀ ਬੇਟੀ ਦੀ ਮੌਤ 'ਤੇ ਕੀਤਾ ਦੁੱਖ ਸਾਂਝਾ

ਹਰਪਾਲ ਸਿੰਘ ਚੀਮਾ ਅਤੇ ਮੀਤ ਹੇਅਰ ਨੇ ਵੀ ਪ੍ਰਗਟ ਕੀਤੀ ਸੰਵੇਦਨਾ

ਚੰਡੀਗੜ੍ਹ, 01 ਅਪ੍ਰੈਲ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੱਤਰਕਾਰ ਸੁਮਿਤ ਜੋਸ਼ੀ ਦੀ ਬੇਟੀ ਮਿਨਲ ਜੋਸ਼ੀ ਦੀ ਨਿੱਕੀ ਉਮਰੇ ਮੌਤ ਹੋਣ 'ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਬੇਟੀ ਮਿਨਲ ਦਾ ਵਿੱਛੜ ਜਾਣਾ ਜੋਸ਼ੀ ਪਰਿਵਾਰ ਲਈ ਅਸਹਿ ਹੈ। 


ਮਾਨ ਨੇ ਕਿਹਾ ਕਿ ਪ੍ਰਮਾਤਮਾ ਦੇ ਹੁਕਮ ਅੱਗੇ ਕਿਸੇ ਦਾ ਜ਼ੋਰ ਨਹੀਂ ਚਲਦਾ। ਪ੍ਰਮਾਤਮਾ ਵਿੱਛੜੀ ਆਤਮਾ ਨੂੰ ਆਪਣੇ ਭਾਣੇ ਵਿੱਚ ਰੱਖਣ ਅਤੇ ਪਰਿਵਾਰ ਨੂੰ ਧੀ ਦਾ ਵਿਛੋੜਾ ਸਹਾਰਨ ਦਾ ਬੱਲ ਬਖ਼ਸ਼ਣ।

ਵਿੱਤ ਤੇ ਸਹਿਕਾਰਤਾ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਵੀ ਸੁਮਿਤ ਜੋਸ਼ੀ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਬੇਟੀ ਮਿਨਲ ਦੀ ਮੌਤ ਮਾਪਿਆਂ ਲਈ ਬਹੁਤ ਹੀ ਦੁਖਦਾਈ ਹੈ।

No comments:

Post a Comment