Monday, May 30, 2022

ਖ਼ੂਨਦਾਨ ਕੈਂਪਾਂ ਦਾ ਆਯੋਜਨ ਕਰਨਾ ਹੋਰਨਾਂ ਸੰਸਥਾਵਾਂ ਲਈ ਵੀ ਪ੍ਰੇਰਨਾ ਦਾਇੱਕ : ਕੁਲਵੰਤ ਸਿੰਘ

ਮੋਹਾਲੀ : 30  ਮਈ : ਬਠਿੰਡਾ ਜ਼ੋਨ ਸੋਸ਼ਲ ਵੈਲਫੇਅਰ ਸੁਸਾਇਟੀ (ਰਜਿ) ਚੰਡੀਗੜ੍ਹ ਵੱਲੋਂ  ਗੁਰਦੁਆਰਾ ਸ੍ਰੀ ਸਿੰਘ ਸਭਾ, ਸੈਕਟਰ  78, ਮੁਹਾਲੀ ਦੇ ਸਹਿਯੋਗ ਨਾਲ  ਖੂਨਦਾਨ ਕੈਂਪ ਲਗਾਇਆ  ਗਿਆ    ।ਇਸ ਕੈਂਪ ਦੇ ਮੁੱਖ ਮਹਿਮਾਨ ਵਜੋਂ   ਵਿਧਾਇਕ ਕੁਲਵੰਤ ਸਿੰਘ   ਨੇ ਸ਼ਮੂਲੀਅਤ ਕੀਤੀ ਅਤੇ ਖੂਨਦਾਨੀਆਂ ਦਾ   ਹੌਸਲਾ ਅਫਜ਼ਾਈ ਕੀਤੀ  ।  ਗੁਰਦੁਆਰਾ ਸਿੰਘ ਸਭਾ ਸੈਕਟਰ  78,  ਮੁਹਾਲੀ  ਵਿਖੇ   55 ਬਲੱਡ ਯੂਨਿਟ 


ਖੂਨ ਇਕੱਤਰ ਕੀਤਾ ਗਿਆ  ।  

ਇਸ ਮੌਕੇ ਤੇ ਸੁਸਾਇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਕੋਠਾ ਗੁਰੂ,  ਹਰਬੰਸ ਸਿੰਘ ਸਿੱਧੂ- ਕਨਵੀਨਰ ਖੂਨਦਾਨ ਕੈਂਪ ਅਤੇ ਜਨਰਲ ਸਕੱਤਰ ਰਵਿੰਦਰ ਸ਼ਰਮਾ ਨੇ ਦੱਸਿਆ ਕਿ  ਖੂਨਦਾਨ ਕੈਂਪ ਦੌਰਾਨ ਪੀ ਜੀ ਆਈ ਚੰਡੀਗਡ਼੍ਹ ਦੇ ਮਾਹਰ ਡਾਕਟਰਾਂ ਦੀ ਟੀਮ ਗੁਰਦੁਆਰਾ ਸਿੰਘ ਸਭਾ ਸੈਕਟਰ -78 ਮੁਹਾਲੀ ਵਿਖੇ ਪੁੱਜੀ  , ਸੁਸਾਇਟੀ ਪ੍ਰਧਾਨ ਭੁਪਿੰਦਰ ਸਿੰਘ ਅਤੇ ਜਨਰਲ ਸਕੱਤਰ ਰਵਿੰਦਰ ਸ਼ਰਮਾ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਅਗਾਂਹ ਵੀ ਅਜਿਹੇ ਖੂਨਦਾਨ ਕੈਂਪਾਂ ਦਾ ਆਯੋਜਨ ਕੀਤਾ ਜਾਂਦਾ ਰਹੇਗਾ ਤਾਂ ਕਿ  ਤੰਦਰੁਸਤ ਸਮਾਜ ਦੀ ਸਿਰਜਣਾ ਵਿਚ ਸੁਸਾਇਟੀ ਦੇ ਰਾਹੀਂ ਉਹ ਆਪਣਾ ਯੋਗਦਾਨ ਜਾਰੀ ਰੱਖ ਸਕਣ  । ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ  ਬਠਿੰਡਾ ਜ਼ੋਨ ਸੋਸ਼ਲ ਵੈੱਲਫੇਅਰ ਸੋਸਾਇਟੀ ਰਜਿ ਚੰਡੀਗੜ੍ਹ ਦੀ ਤਰਫੋਂ ਗੁਰਦੁਆਰਾ ਸ੍ਰੀ ਸਿੰਘ ਸਭਾ -ਮੁਹਾਲੀ ਦੇ ਸਹਿਯੋਗ ਨਾਲ ਜੋ ਅੱਜ ਇਹ ਖ਼ੂਨਦਾਨ ਕੈਂਪ ਲਗਾਇਆ ਗਿਆ ਹੈ ਇਸਦੇ ਲਈ ਸੁਸਾਇਟੀ ਦੇ ਪ੍ਰਧਾਨ , ਅਹੁਦੇਦਾਰ ਅਤੇ ਮੈਂਬਰ ਵਧਾਈ ਦੇ ਪਾਤਰ ਹਨ  ।ਕਿਉਂਕਿ ਅਜਿਹੇ ਪ੍ਰੋਗਰਾਮ ਕਰਵਾਉਣ ਦੇ ਨਾਲ ਜਿੱਥੇ ਸੁਸਾਇਟੀ ਵੱਲੋਂ ਇਕ ਨਿੱਗਰ ਸਮਾਜ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਜਾਰੀ ਰੱਖ ਰਹੀ ਹੈ ਉਥੇ ਅਜਿਹੇ ਪ੍ਰੋਗਰਾਮ ਕਰਵਾਉਣ ਦੇ ਨਾਲ ਹੋਰਨਾਂ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅਜਿਹੇ ਪ੍ਰੋਗਰਾਮ ਉਲੀਕਣ ਦੇ ਲਈ  ਪ੍ਰੇਰਣਾ ਮਿਲਦੀ ਹੈ  । ਇਸ ਮੌਕੇ ਤੇ ਖੂਨਦਾਨੀਆਂ ਦੇ ਨਾਲ ਗੱਲਬਾਤ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਨੇ ਉਨ੍ਹਾਂ ਦੀ  ਹੌਸਲਾ ਅਫਜ਼ਾਈ ਕੀਤੀ । 

ਖੂਨਦਾਨ ਕੈਂਪ ਦੇ ਦੌਰਾਨ ਹੋਰਨਾਂ ਤੋਂ ਇਲਾਵਾ  

ਆਪ ਨੇਤਾ ਅਤੇ ਉੱਘੇ ਸਮਾਜ ਸੇਵੀ- ਸੁਰਿੰਦਰ ਸਿੰਘ  ਰੋਡਾ ਸੋਹਾਣਾ  , ਜਗਦੀਸ਼ ਸਿੰਘ ਬੈਦਵਾਣ, ਹਰਸੰਗਤ ਸਿੰਘ, ਕਮਲਜੀਤ ਕੌਰ -ਸਾਬਕਾ ਕੌਂਸਲਰ , ਸੁਸ਼ੀਲ ਕੁਮਾਰ ਅਤਰੀ, ਕੁਲਦੀਪ ਸਿੰਘ ਸਮਾਣਾ, ਹਰਮੇਸ਼ ਸਿੰਘ ਕੁੰਬੜਾਂ, ਆਰ ਪੀ ਸ਼ਰਮਾ, ਜਸਪਾਲ ਮਟੋਰ, ਰਣਜੀਤ ਢਿਲੋਂ,ਅਕਵਿੰਦਰ ਸਿੰਘ ਗੋਸਲ ਹਰਪ੍ਰੀਤ ਸਿੰਘ ਨਰਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੁਸਾਇਟੀ ਦੇ ਅਹੁਦੇਦਾਰ ਅਤੇ ਮੈਂਬਰ ਵੀ ਹਾਜ਼ਰ ਸਨ  


No comments:

Post a Comment