SBP GROUP

SBP GROUP

Search This Blog

Total Pageviews

Saturday, May 28, 2022

ਪ੍ਰੋ. ਹਰਬੰਸ ਸਿੰਘ ਬੋਲੀਨਾ ਨੇ ਚੰਡੀਗੜ੍ਹ ਯੂਨੀਵਰਸਿਟੀ ਵਿਖੇ ‘ਗੁਰੂ ਨਾਨਕ ਚੇਅਰ* ਦੇ ਚੇਅਰਪਰਸਨ ਵਜੋਂ ਆਹੁਦਾ ਸੰਭਾਲਿਆ

  ਮੋਹਾਲੀ 28 ਮਈ : ਵਿਦਿਅਕ, ਸਮਾਜਿਕ, ਪੰਥਕ ਹਲਕਿਆਂ ਅਤੇ ਦੇਸ਼ ਵਿਦੇਸ਼ ਵਿੱਚ ਜਾਣੀ ਪਹਿਚਾਣੀ ਸਖ਼ਸ਼ੀਅਤ ਪ੍ਰੋ. ਹਰਬੰਸ ਸਿੰਘ ਬੋਲੀਨਾ ਨੂੰ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ‘ਗੁਰੂ ਨਾਨਕ ਚੇਅਰ ਫਾਰ ਯੂਨੀਵਰਸਲ ਐਡਵਾਂਸਮੈਂਟਸ* ਦਾ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ।ਗ਼ਰੀਬ ਅਤੇ ਲੋੜਵੰਦ ਵਿਦਿਆਰਥੀਆਂ ਦੇ ਮਦਦਗਾਰ ਵਜੋਂ ਜਾਣੇ ਜਾਂਦੇ ਪ੍ਰੋ. ਬੋਲੀਨਾ ਲਾਇਲਪੁਰ ਖ਼ਾਲਸਾ ਕਾਲਜ ਅਤੇ ਸ਼੍ਰੋਮਣੀ ਕਮੇਟੀ ਵਿੱਚ ਵੀ ਮਹੱਤਵਪੂਰਣ ਆਹੁਦਿਆਂ ਉਪਰ ਸੇਵਾ ਨਿਭਾਅ ਚੁੱਕੇ ਹਨ।




ਇਸ ਮੌਕੇ ਪ੍ਰੋ. ਹਰਬੰਸ ਸਿੰਘ ਬੋਲੀਨਾ ਨੂੰ ਵਧਾਈ ਦਿੰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਉਮੀਦ ਪ੍ਰਗਟਾਈ ਕਿ ਪ੍ਰੋ. ਬੋਲੀਨਾ ਦੀ ਯੋਗ ਅਗਵਾਈ *ਚ ਕੈਂਪਸ ਵਿਖੇ ਸਥਾਪਿਤ ‘ਗੁਰੂ ਨਾਨਕ ਚੇਅਰ* ਗੁਰੂ ਨਾਨਕ ਦੇਵ ਜੀ ਦੇ ਜੀਵਨ ਫ਼ਲਸਫ਼ੇ ਅਤੇ ਬਾਣੀ ਵਿਚਾਰਧਾਰਾ ਨੂੰ ਖੋਜ ਭਰਪੂਰ ਤਰੀਕੇ ਨਾਲ ਵਾਚਣ ਉਪਰੰਤ ਵਿਸ਼ਵ ਵਿਆਪੀ ਸੰਕਟ ਅਤੇ ਸਮੱਸਿਆਵਾਂ ਤਲਾਸ਼ਣ ਅਤੇ ਹੱਲ ਪੇਸ਼ ਕਰਨ ਦੇ ਸਾਰਥਕ ਯਤਨ ਕਰੇਗੀ।

No comments:


Wikipedia

Search results

Powered By Blogger