SBP GROUP

SBP GROUP

Search This Blog

Total Pageviews

Tuesday, May 31, 2022

ਲਾਇਨਜ਼ ਕਲੱਬ ਮੋਹਾਲੀ ਵੱਲੋਂ ਲੋੜਵੰਦ ਬੱਚਿਆਂ ਨੂੰ ਸਟੇਸ਼ਨਰੀ ਵੰਡੀ

ਮੋਹਾਲੀ, 31 ਮਈ : ਲਾਇਨਜ਼ ਕਲੱਬ ਮੋਹਾਲੀ ਐਸ ਏ ਐਸ ਨਗਰ ਵਲੋਂ  ਮਨੁੱਖਤਾ ਦੀ ਸੇਵਾ ਕਰਦਿਆਂ ਅੱਜ ਲੋੜਵੰਦ ਬੱਚਿਆਂ ਨੂੰ *ਸਰਕਾਰੀ ਹਾਈ ਸਕੂਲ, ਭਾਗੂਮਾਜਰਾ, ਤਹਿ ਖਰੜ*, ਵਿਖੇ 400+ ਕਾਪੀਆਂ/ ਰਜਿਸਟਰ , ਪੈੱਨ, ਸਕੂਲੀ ਬੈਗ ਅਤੇ ਸਟੇਸ਼ਨਰੀ ਸੌਂਪੀ ਗਈ । 


ਕਲੱਬ ਦੇ ਪ੍ਰਧਾਨ ਹਰਿੰਦਰ ਪਾਲ ਸਿੰਘ ਹੈਰੀ ਵੱਲੋਂ ਕਲੱਬ ਦੇ ਲਾਇਨ ਸ਼ਾਮ ਲਾਲ ਗਰਗ ਜੀ ਅਤੇ ਲਾਇਨ ਵਨੀਤ ਗਰਗ ਜੀ (ਵਨੀਤ ਬੁਕ ਸਟੋਰ) ਦਾ ਇਸ ਨੇਕ ਕੰਮ ਵਿੱਚ ਯੋਗਦਾਨ ਪਾਉਣ ਅਤੇ ਲੋੜਵੰਦ ਬੱਚਿਆਂ ਦੀ ਮਦਦ ਕਰਨ ਲਈ  ਤਹਿ ਦਿਲੋਂ ਧੰਨਵਾਦ ਕੀਤਾ ਗਿਆ।

  ਲਾਇਨ ਜਸਵਿੰਦਰ ਸਿੰਘ  ਜ਼ੋਨ ਚੇਅਰਪਰਸਨ ਵੱਲੋਂ ਸਕੂਲ ਮੈਨੇਜਮੈਂਟ ਅਤੇ ਉਸ ਸਮੇਂ ਮੌਜੂਦ ਲਾਇਨ ਹਰਿੰਦਰ ਪਾਲ ਸਿੰਘ ਹੈਰੀ (ਪ੍ਰਧਾਨ), ਲਾਇਨ ਅਮਨਦੀਪ ਸਿੰਘ ਗੁਲਾਟੀ (ਖਜ਼ਾਨਚੀ), ਲਾਇਨ ਸ਼ਾਮ ਲਾਲ ਗਰਗ , ਲਾਇਨ ਜੇ.ਪੀ.ਐਸ.  ਸਹਿਦੇਵ, ਲਾਇਨ ਅਮਿਤ ਨਰੂਲਾ, ਅਤੇ ਲਾਇਨ ਜਤਿੰਦਰ ਬਾਂਸਲ ਦਾ ਧੰਨਵਾਦ ਕੀਤਾ। 

ਸਕੂਲ ਇੰਚਾਰਜ ਸ਼੍ਰੀਮਤੀ ਸੋਨੀਆ, ਜੇ ਪੀ ਸਿੰਘ ਸਹਿਦੇਵ ਅਤੇ ਸਕੂਲ ਸਟਾਫ ਵੱਲੋਂ ਲਾਇਨਜ਼  ਕਲੱਬ ਦੀ ਸ਼ਲਾਘਾ ਕਰਦੇ ਹੋਏ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀ ਮਦਦ ਲਈ ਆਸ ਪ੍ਰਗਟਾਈ। 


 

No comments:


Wikipedia

Search results

Powered By Blogger