Sunday, May 22, 2022

ਅਰਵਿੰਦ ਕੇਜਰੀਵਾਲ ਵੱਲੋਂ ਦਿੱਤੀਆਂ ਗਾਰੰਟੀਆ ਨੂੰ ਅਮਲ ਵਿੱਚ ਲਿਆਉਣ ਦਾ ਆ ਗਿਆ ਹੈ ਸਮਾਂ : ਕੁਲਵੰਤ ਸਿੰਘ

ਵਿਧਾਇਕ ਕੁਲਵੰਤ ਸਿੰਘ ਨੇ  ਕੀਤੀ ਧਾਰਮਿਕ ਸਮਾਗਮ ਦੌਰਾਨ ਸ਼ਮੂਲੀਅਤ

ਮਹਾਲੀ 22 ਮਈ : ਸ੍ਰੀ ਬਾਬਾ ਬਾਲ ਭਾਰਤੀ ਜੀ ਮਹਾਰਾਜ ਜੀ ਦਾ ਸਾਲਾਨਾ ਲੰਗਰ ਭੰਡਾਰੇ ਮੌਕੇ ਤੇ ਪ੍ਰਭਾਵਸ਼ਾਲੀ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਸੀਨੀਅਰ ਆਪਨੇ ਤਾਂ ਆਪ ਦੇ ਸੀਨੀਅਰ ਨੇਤਾ ਅਤੇ ਮੋਹਾਲੀ ਹਲਕੇ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਸ਼ਮੂਲੀਅਤ ਕੀਤੀ, ਇਸ ਮੌਕੇ ਤੇ ਸ੍ਰੀ ਬਾਵਾ ਲਾਲ ਭਾਰਤੀ  ਵੈਲਫੇਅਰ ਕਮੇਟੀ ਅਤੇ ਬਾਬਾ ਬਾਲ ਭਾਰਤੀ ਮਹਿਲਾ ਮੰਡਲ  

 ਮੋਹਾਲੀ ਸੈਕਟਰ 71


 ਵੱਲੋਂ ਵਿਧਾਇਕ ਕੁਲਵੰਤ ਸਿੰਘ  ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਵੀ ਕੀਤਾ ਗਿਆ,

ਇਸ  ਦੌਰਾਨ ਗੱਲਬਾਤ ਕਰਦਿਆਂ ਕੁਲਵੰਤ ਸਿੰਘ ਨੇ ਕਿਹਾ ਕਿ ਇਸ ਧਾਰਮਿਕ ਸਥਾਨ ਤੇ ਸੰਗਤਾਂ ਦੇ ਸਨਮੁਖ ਹੋ ਕੇ ਮਨ ਤ੍ਰਿਪਤ ਹੋ ਗਿਆ ਹੈ,

ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਉਹ ਹਲਕੇ ਭਰ ਵਿੱਚ ਹੁੰਦੇ ਸਮਾਗਮਾਂ  ਹਾਜ਼ਰੀ ਲਗਵਾਉਣ ਆਪਣੀ ਨੈਤਿਕ  ਜ਼ਿੰਮੇਵਾਰੀ ਸਮਝਦੇ ਹਨ ,

ਲੋਕਾਂ ਦੀ ਕਚਹਿਰੀ ਵਿਚ ਹਾਜ਼ਰ ਹੋ ਕੇ, ਲੋਕਾਂ ਦੀਆਂ ਸਮੱਸਿਆਵਾਂ ਨੂੰ ਨੇੜਿਓਂ ਵਾਚਿਆ ਜਾ ਸਕਦਾ ਹੈ,

ਇਸੇ ਆਧਾਰ ਤੇ ਹਲਕੇ ਦੀਆਂ ਸਮੱਸਿਆਵਾਂ ਅਤੇ ਜ਼ਰੂਰਤਾਂ ਦੇ ਬਾਰੇ ਵਿੱਚ ਵਿਸਥਾਰ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ,

ਵਿਧਾਨ ਸਭਾ ਚੋਣਾਂ ਦੌਰਾਨ ਆਪਣੇ ਚੋਣ ਪ੍ਰਚਾਰ ਦੌਰਾਨ ਜਿਹੜੀਆਂ ਗਰੰਟੀਆਂ ਅਰਵਿੰਦ ਕੇਜਰੀਵਾਲ  ਵੱਲੋਂ ਲੋਕਾਂ ਨੂੰ ਦਿੱਤੀਆਂ ਗਈਆਂ ਹਨ ਅਤੇ ਜਿਹੜੇ ਵਾਅਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਰਫੋਂ ਲੋਕਾਂ ਨਾਲ ਕੀਤੇ ਗਏ ਹਨ, ਉਨਾਂ ਨੂੰ ਲਾਗੂ ਕਰਨ ਦਾ ਸਮਾਂ ਆ ਗਿਆ ਹੈ, ਜਿਨਾਂ ਨੂੰ ਇੱਕ-ਇੱਕ ਕਰਕੇ ਲਗਾਤਾਰ ਅਮਲ ਵਿੱਚ ਲਿਆਂਦਾ ਜਾਂਦਾ ਰਹੇਗਾ , ਇਸ ਮੌਕੇ - ਮੇਵਾ ਸਿੰਘ - ਪ੍ਰਧਾਨ , ਤਰਲੋਚਨ ਸਿੰਘ- ਸੀਨੀਅਰ ਮੀਤ ਪ੍ਰਧਾਨ, ਸ਼ਮਸ਼ੇਰ ਸਿੰਘ ਬੈਦਵਾਣ, ਕੁਲਦੀਪ ਸਿੰਘ ਸਮਾਣਾ,  ਅਵਤਾਰ ਸਿੰਘ ਮੋਲੀ ਸਾਬਕਾ ਕੌਂਸਲਰ - ਆਰ ਪੀ. ਸ਼ਰਮਾ, ਇਕਵਿੰਦਰ ਸਿੰਘ ਗੋਸਲ, ਬਾਲ ਕ੍ਰਿਸ਼ਨ , ਹਰਮਿੰਦਰ ਸਿੰਘ , ਜਸਪਾਲ ਸਿੰਘ, ਸੁਰਿੰਦਰਪਾਲ ਸਿੰਘ ਸਮੇਤ ਵੱਡੀ ਗਿਣਤੀ ਵਿਚ  ਇਲਾਕਾ ਨਿਵਾਸੀ ਹਾਜਰ ਸਨ,



No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger