Sunday, May 22, 2022

ਮੋਹਾਲੀ ਏਅਰਪੋਰਟ ਤੇ ਕੁਲਵੰਤ ਸਿੰਘ ਨੇ ਕੀਤਾ ਅਰਵਿੰਦ ਕੇਜਰੀਵਾਲ ਦਾ ਭਰਵਾਂ ਸਵਾਗਤ

ਮੁਹਾਲੀ 22  ਮਈ  :  ਮੋਹਾਲੀ ਏਅਰ ਪੋਰਟ ਵਿਖੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ  ਅਰਵਿੰਦ ਕੇਜਰੀਵਾਲ  ਅਤੇ ਤੇਲੰਗਾਨਾ ਦੇ ਮੁੱਖ ਮੰਤਰੀ - ਕੇ.ਚੰਦਰਸ਼ੇਖਰ ਰਾਓ  ਦਾ ਵਿਧਾਇਕ ਮੁਹਾਲੀ ਕੁਲਵੰਤ ਸਿੰਘ   ਨੇ ਸਵਾਗਤ ਕੀਤਾ, ਏਅਰਪੋਰਟ ਤੇ ਪੱਤਰਕਾਰਾਂ ਨਾਲ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਮੁਹਾਲੀ ਕੁਲਵੰਤ ਸਿੰਘ ਨੇ ਕਿਹਾ ਕਿ ਜੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਸੁਪਰੀਮੋ- ਅਰਵਿੰਦ ਕੇਜਰੀਵਾਲ ਅਤੇ ਤੇਲੰਗਾਨਾ ਦੇ ਮੁੱਖ ਮੰਤਰੀ - ਕੇ.ਚੰਦਰਸ਼ੇਖਰ ਰਾਓ ਅੱਜ ਚੰਡੀਗੜ੍ਹ ਵਿਖੇ ਸਮਾਗਮ ਵਿੱਚ ਹਾਜ਼ਰ ਹੋਣ ਲਈ ਆਏ ਸਨ, 


ਅਰਵਿੰਦ ਕੇਜਰੀਵਾਲ ਦੇ ਨਾਲ ਪੰਜਾਬ ਦੇ ਸਿਆਸੀ ਘਟਨਾਕ੍ਰਮ ਬਾਰੇ ਵਿਸਥਾਰ ਵਿੱਚ ਗੱਲਬਾਤ ਕੀਤੀ, ਇਹ ਗੱਲ ਜ਼ਿਕਰਯੋਗ ਹੈ ਕਿ ਕੁਲਵੰਤ ਸਿੰਘ ਨੂੰ ਕੁਝ ਦਿਨ ਪਹਿਲਾਂ ਹੀ ਆਪ ਹਾਈਕਮਾਨ ਵੱਲੋਂ  ਚੰਡੀਗੜ੍ਹ ਦਾ  ਚਾਰਜ ਦਿੱਤਾ ਗਿਆ ਹੈ , ਜਿਸ ਤੋਂ ਬਾਅਦ ਆਪ ਪਾਰਟੀ ਦੇ ਸੰਗਠਨਾਤਮਕ ਢਾਂਚੇ ਦੇ ਵਿਚ ਮੋਹਾਲੀ ਸਮੇਤ ਚੰਡੀਗੜ੍ਹ ਸਟੇਟ ਪਾਰਟੀ ਮਾਮਲਿਆਂ ਨੂੰ 

 ਨੇੜਿਓਂ ਵੇਖ ਰਹੇ ਹਨ, ਚੰਡੀਗੜ੍ਹ ਸਟੇਟ ਵਿਚ ਆਪ ਦੇ ਨੇਤਾਵਾਂ ਨਾਲ  ਨੁੱਕੜ ਮੀਟਿੰਗ ਕਰਕੇ ਪਾਰਟੀ ਵਿਚ ਨਵੀਂ ਰੂਹ ਫੂਕਣ ਦੇ ਲਈ ਜਿਮੇਵਾਰੀ  ਸੰਭਾਲ ਰੱਖੀ ਗਈ,

ਇਸ ਸੰਦਰਭ ਵਿੱਚ ਅੱਜ   ਕੁਲਵੰਤ ਸਿੰਘ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ  ਕੀਤੀ,  ਪਾਰਟੀ  ਵਿਚਲੀਆਂ  ਗਤੀਵਿਧੀਆਂ ਦੇ ਬਾਰੇ ਵਿਚ ਅਰਵਿੰਦ ਕੇਜਰੀਵਾਲ ਨੂੰ ਜਾਣੂ ਕਰਵਾਇਆ,


 

No comments:

Post a Comment