Wednesday, June 29, 2022

ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਓਰੋ, ਐਸ.ਏ.ਐਸ ਨਗਰ ਵਲੋਂ ਕਰਵਾਇਆ ਜਾਵੇਗਾ ਕਰਿਅਰ ਟਾਕ ਦਾ ਆਯੋਜਨ

 ਐਸ.ਏ.ਐਸ. ਨਗਰ 29 ਜੂਨ : ਜਿਲ੍ਹੇ ਦੇ ਬੇਰੁਜਗਾਰ ਪ੍ਰਾਰਥੀਆਂ ਦੇ ਭਵਿੱਖ ਨੂੰ ਉੱਜਵਲ ਬਣਾਉਣ ਅਤੇ ਰੋਜਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਰੋਜਗਾਰ ਉਤਪਤੀ, ਹੁੱਨਰ ਵਿਕਾਸ ਅਤੇ ਸਿਖਲਾਈ ਵਿਭਾਗ, ਪੰਜਾਬ ਅਤੇ ਪੀ.ਜੀ.ਆਰ.ਕਾਮ ਵਲੋਂ ਕਰਿਅਰ ਟਾਕ ਦਾ ਆਯੋਜਨ ਫੇਸਬੁਕ ਲਾਇਵ ਰਾਹੀਂ ਕਰਵਾਇਆ ਜਾਵੇਗਾ। 


         ਵਧੇਰੀ ਜਾਣਕਾਰੀ ਦਿੰਦਿਆਂ ਮੀਨਾਕਸ਼ੀ ਗੋਇਲ ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਉਕਤ ਕਰਿਅਰ ਟਾਕ ਪਰਸਨੇਲਟੀ ਡੀਪੈਲਪਮੈਂਟ, ਟਿਪਸ ਕਰੇਕ ਇੰਟਰਵਿਉ ਟਾਪਿਕ ਤੇ ਮਿਤੀ 30/06/2022 ਨੂੰ ਸਵੇਰੇ 11.00 ਵਜੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਬਤੋਰ ਸਪੀਕਰ ਸ਼੍ਰੀ ਵਿਵੇਕ ਅਤੇ ਪੂਰਵ ਆਈ.ਏ.ਐਸ ਵਲੋਂ ਪ੍ਰਾਰਥੀਆਂ ਨਾਲ ਗੱਲਬਾਤ ਕਰਨਗੇ। ਉਨ੍ਹਾਂ ਵੱਲੋਂ ਉਕਤ ਕਰਿਅਰ ਟਾਲਕ ਦਾ ਫੇਸਬੂਕ ਲਾਇਵ ਲਿੰਕ https://fb.me/e/244rJafVH ਜਾਰੀ ਕਰਦੇ ਹੋਏ ਜਿਲ੍ਹੇ ਦੇ ਬੇਰੁਜ਼ਗਾਰ ਨੋਜਵਾਨਾਂ ਨੂੰ ਇਸਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਵਧੇਰੇ ਜਾਣਕਾਰੀ ਲਈ ਪ੍ਰਾਰਥੀ ਡੀ.ਬੀ.ਈ.ਈ ਦੀ ਹੈਲਪਲਾਇਨ ਨੰ 7814259210 ਤੇ ਸੰਪਰਕ ਕਰ ਸਕਦੇ ਹਨ।

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger