Monday, June 13, 2022

ਲਾਇਨਜ਼ ਕਲੱਬ ਮੁਹਾਲੀ, ਐਸ.ਏ. ਐਸ. ਨਗਰ ਵੱਲੋਂ *ਰੁੱਖ ਲਗਾਓ-ਜੀਵਨ ਬੱਚਾੳ* ਦੀ ਮੁਹਿੰਮ ਨੂੰ ਜਾਰੀ

 ਮੋਹਾਲੀ, 13 June :   ਲਾਇਨਜ਼ ਕਲੱਬ ਮੁਹਾਲੀ, ਐਸ.ਏ. ਐਸ. ਨਗਰ ਵੱਲੋਂ *ਰੁੱਖ ਲਗਾਓ-ਜੀਵਨ ਬੱਚਾੳ*  ਦੀ ਮੁਹਿੰਮ ਨੂੰ ਜਾਰੀ ਰੱਖਦਿਆਂ ਕਲੱਬ ਦੇ ਜੋਨ ਚੇਅਰਪਰਸਨ ਲਾਇਨ ਜਸਵਿੰਦਰ ਸਿੰਘ ਅਤੇ ਲਾਇਨ ਹਰਪ੍ਰੀਤ ਸਿੰਘ ਅਟਵਾਲ (ਡੀ.ਸੀ.ਐਸ., ਲਿਉ ਕਲੱਬਸ) ਦੀ ਅਗਵਾਈ ਹੇਠ  *ਕਲੱਬ ਦੇ ਪ੍ਰਧਾਨ ਲਾਇਨ ਹਰਿੰਦਰ ਪਾਲ ਸਿੰਘ ਹੈਰੀ ਅਤੇ ਉਹਨਾਂ ਦੀ ਟੀਮ ਵੱਲੋਂ    ਫੇਜ਼-2, ਮੋਹਾਲੀ  ਦੀਆਂ ਪਾਰਕਾਂ ਵਿੱਚ 65 ਦੇ ਕਰੀਬ ਛਾਂ ਅਤੇ ਫਲਾਂ ਵਾਲੇ ਬੂੱਟੇ ਲਗਾਏ ਗਏ*। 



ਇਸੀ ਮੁਹਿੰਮ ਦੋਰਾਨ ਗੁਰੂਦਵਾਰਾ ਸ਼੍ਰੀ ਅੰਬ ਸਾਹਿਬ, ਫੇਜ਼-8, ਵਿੱਖੇ *ਫਰੀ ਪਲਾਂਟ ਮੇਲੇ* ਦਾ ਵੀ ਆਯੋਜਨ ਕੀਤਾ ਗਿਆ। ਜਿਸ ਵਿੱਚ *250 ਦੇ ਕਰੀਬ ਛਾਂ ਵਾਲੇ, ਫੁੱਲਾਂ ਵਾਲੇ ਅਤੇ ਫੱਲਾਂ ਵਾਲੇ ਬੂਟਿਆਂ ਦੀ ਸੰਗਤ ਵਾਸਤੇ ਫ੍ਰੀ ਸੇਵਾ ਕੀਤੀ ਗਈ*। ਇਸ ਦੇ ਨਾਲ ਹੀ ਸੰਗਤ ਨੂੰ ਕੁਦਰਤ ਦੀ ਸੰਭਾਲ਼ ਵਾਸਤੇ ਵੀ ਬੇਨਤੀ ਕੀਤੀ ਗਈ। ਪਰਮਾਤਮਾ ਦੀ ਬਣਾਈ ਧਰਤੀ ਤੇ ਪੰਛੀਆਂ ਦਾ ਵੀ ਬੱੜਾ ਵੱਡਾ ਯੋਗਦਾਨ ਹੈ। *ਪੰਛੀਆਂ ਦੇ ਦਾਣੇ-ਪਾਣੀ ਲਈ ਕਲੱਬ ਵੱਲੋਂ 120 ਦੇ ਕਰੀਬ ਮਿੱਟੀ ਵਾਲੇ ਕਸੋਰਿਆਂ ਦੀ ਵੀ ਫ੍ਰੀ ਸੇਵਾ ਕੀਤੀ ਗਈ*। ਕੁਦਰਤ ਅਤੇ ਪ੍ਰਕ੍ਰੀਤੀ ਦੀ ਸੇਵਾ ਵਿੱਚ ਯੋਗਦਾਨ ਪਾਉਣ  ਵਾਸਤੇ ਸਾਬਕਾ ਪ੍ਰਧਾਨ ਲਾਇਨ ਜਤਿੰਦਰਪਾਲ ਸਿੰਘ ਸਹਿਦੇਵ, ਖਜਾਨਚੀ ਲਾਇਨ ਅਮਨਦੀਪ ਸਿੰਘ ਗੁਲਾਟੀ, ਲਾਇਨ ਇੰਦਰਬੀਰ ਸਿੰਘ ਸੋਬਤੀ, ਲਾਇਨੇਡ ਸ਼੍ਰੀਮਤੀ ਸੋਬਤੀ, ਲਾਇਨ ਅਮਿਤ ਨਰੂਲਾ, ਲਾਇਨ ਜਤਿੰਦਰ ਬਾਂਸਲ, ਲਾਇਨ ਕੁਲਦੀਪ ਸਿੰਘ, ਲਾਇਨ ਸੁਦਰਸ਼ਨ ਮੇਹਤਾ, ਬੇਬੀ ਅਗਮਜੋਤ ਕੋਰ, ਬੇਬੀ ਹਰਨਾਜ ਕੋਰ ਅਤੇ Community Members ਮੌਜੂਦ ਸਨ ।

ਅੰਤ ਵਿਚ ਕਲੱਬ ਦੇ ਪ੍ਰਧਾਨ ਹਰਿੰਦਰ ਪਾਲ ਸਿੰਘ ਹੈਰੀ ਵਲੋਂ ਉਥੇ ਮੌਜੂਦ ਸਾਰੇ ਮੈਂਬਰਾਂ ਅਤੇ ਇਲਾਕਾ ਨਿਵਾਸੀਆਂ ਦਾ ਰੁੱਖ ਲਗਾਉਣ ਅਤੇ ਸੇਵਾ ਕਰਨ ਪ੍ਰਤੀ ਸਹਿਯੋਗ ਦੇਣ ਦਾ ਧੰਨਵਾਦ ਕੀਤਾ। 


No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger