Wednesday, July 13, 2022

ਜੁਝਾਰ ਨਗਰ ਦੀਆਂ ਸਮੱਸਿਆਵਾਂ ਨੂੰ ਕੀਤਾ ਜਾਵੇਗਾ ਪਹਿਲ ਦੇ ਆਧਾਰ ਤੇ ਹੱਲ : ਕੁਲਵੰਤ ਸਿੰਘ

 ਮਹਿਲਾ ਮੰਡਲ ਦੀਆਂ ਔਰਤ ਮੈਂਬਰਾਂ ਨੇ ਕੀਤੀ ਵਿਧਾਇਕ ਕੁਲਵੰਤ  ਸਿੰਘ ਨਾਲ ਮੁਲਾਕਾਤ 

ਮੋਹਾਲੀ ,12 ਜੁਲਾਈ  : ਜੁਝਾਰ ਨਗਰ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਉੱਤੇ ਹੱਲ ਕੀਤਾ ਜਾਵੇਗਾ ਅਤੇ  ਦੋ ਹਜ਼ਾਰ ਨਗਰ ਸਮੇਤ ਇਲਾਕੇ ਦੇ ਪਿੰਡਾਂ ਲੰਬਿਤ ਪਏ ਪ੍ਰਾਜੈਕਟਾਂ ਤੇ ਵਿਕਾਸਮੁਖੀ ਸਕੀਮਾਂ ਨੂੰ ਪੜਾਅ- ਦਰ- ਪੜਾਅ ਲਾਗੂ ਕੀਤਾ ਜਾਵੇਗਾ।  ਇਹ ਗੱਲ ਵਿਧਾਇਕ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ  ।ਸੈਕਟਰ -79


ਸਥਿਤ ਆਪ ਦੇ ਦਫਤਰ ਵਿਖੇ ਵਿਧਾਇਕ ਕੁਲਵੰਤ ਸਿੰਘ ਨੂੰ ਮਿਲਣ ਲਈ ਮਹਿਲਾ ਮੰਡਲ ਜੁਝਾਰ ਨਗਰ ਦੀਆਂ ਮਹਿਲਾ  ਨੇ ਵਫ਼ਦ ਦੇ ਰੂਪ ਵਿੱਚ ਕੁਲਵੰਤ ਸਿੰਘ ਵਿਧਾਇਕ ਤੋਂ ਮੰਗ ਕੀਤੀ ਕਿ ਬੁਢਾਪਾ ਪੈਨਸ਼ਨ ਵਧਾਉਣ ਬਾਰੇ  ,ਔਰਤਾਂ ਲਈ 1000/-  ਰੁਪਏ ਦੇਣ ਲਈ  ,ਨੀਲੇ ਕਾਰਡ ਬਣਾਉਣ ਲਈ  ,ਕੂੜਾ ਕਰਕਟ ਦਾ ਨਿਪਟਾਰਾ ਕਰਨਾ  ,ਗਲੀਆਂ ਦਾ ਸੁਧਾਰ ਕਰਨਾ  ,ਆਂਗਨਵਾੜੀ ਦੇ ਲਈ ਗਰਾਂਟ ਦਿੱਤੀ ਜਾਵੇ  ,ਗ਼ਰੀਬ ਜਨਤਾ ਦੇ ਲਈ ਮੁਹੱਲਾ ਕਲੀਨਿਕ ਖੋਲ੍ਹਿਆ ਜਾਵੇ  ,ਦਾਰਾ ਸਟੂਡੀਓ ਤੋਂ  ਜੁਝਾਰ ਨਗਰ ਜਾਣ ਵਾਲੀ ਸੜਕ ਦਾ ਕੰਮ ਹੌਲੀ ਚੱਲ ਰਿਹਾ ਹੈ  ਜਲਦੀ ਤੋਂ ਜਲਦੀ ਮੁਕੰਮਲ ਕੀਤਾ ਜਾਵੇ  ਲੋਕਾਂ ਨੂੰ ਬਹੁਤ ਮੁਸ਼ਕਲ ਆਉਂਦੀ ਹੈ  ,ਅਤੇ  ਸਰਕਾਰੀ  ਸਕੂਲ ਦਾ ਸੁਧਾਰ ਕੀਤਾ ਜਾਵੇ  ।

ਮਹਿਲਾ ਮੰਡਲ  ਮੀਟਿੰਗ ਦੌਰਾਨ ਇਨ੍ਹਾਂ ਸਾਰੇ ਮਸਲਿਆਂ ਨੂੰ ਹੱਲ ਕਰਨ ਦੇ ਲਈ  ਐਮ .ਐਲ .ਏ  ਕੁਲਵੰਤ ਸਿੰਘ ਨੂੰ  ਇਹ ਅਪੀਲ ਕੀਤੀ  ਕਿ ਸਾਡੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖ ਕੇ ਹੱਲ ਕੀਤਾ ਜਾਵੇ  ।ਜੁਝਾਰ ਨਗਰ ਨੂੰ ਸਾਫ ਸੁਥਰਾ ਬਣਾਇਆ ਜਾਵੇ  ।ਤਾਂ ਜੋ ਇਸ ਗੰਦੇ  ਵਾਤਾਵਰਣ  ਨੂੰ ਸਾਫ ਸੁਥਰਾ ਕਰ ਕੇ   ਬੱਚਿਆਂ ਨੂੰ ਆਉਣ ਵਾਲੀਆਂ ਬਿਮਾਰੀਆਂ ਤੋਂ ਬਚਾਇਆ ਜਾ ਸਕੇ  ।ਇਸ ਮੌਕੇ ਤੇ ਹਾਜ਼ਰ ਨਗਰ ਦੀਆਂ ਔਰਤ ਮਹਿਲਾ ਮੰਡਲ ਦੀਆਂ ਔਰਤ ਮੈਂਬਰਾਂ ਨੇ ਵਿਧਾਇਕ ਕੁਲਵੰਤ ਸਿੰਘ ਨੂੰ ਆਪਣੀਆਂ ਮੰਗਾਂ ਦੇ ਸਬੰਧ ਵਿਚ ਮੰਗ ਪੱਤਰ ਵੀ ਸੌਂਪਿਆ  । ਇਸ ਮੌਕੇ ਤੇ ਆਪ ਨੇਤਾ- ਹਰਸੁਖਇੰਦਰ ਸਿੰਘ ਬੱਬੀ ਬਾਦਲ ,  ਸਾਬਕਾ  ਕੌਂਸਲਰ- ਆਰ.ਪੀ ਸ਼ਰਮਾ, ਅਕਵਿੰਦਰ ਸਿੰਘ ਗੋਸਲ, ਹਰਪਾਲ ਸਿੰਘ ਚੰਨਾ -ਸਾਬਕਾ ਕੌਂਸਲਰ,ਤਰਲੋਚਨ ਸਿੰਘ ਮਟੌਰ, ਕੁਲਦੀਪ ਸਿੰਘ,ਡਾ ਜਸਪਾਲ ਸਿੰਘ ਮਟੌਰ', ਨਰਿੰਦਰ ਸਿੰਘ, ਗੁਰਦੇਵ ਸਿੰਘ ਸਮੇਤ ਵੱਡੀ ਗਿਣਤੀ ਵਿਚ ਆਪ ਨੇਤਾ ਅਤੇ ਸਮਰਥਕ ਵੀ ਹਾਜ਼ਰ ਸਨ  ।     




No comments:

Post a Comment