ਐਸ.ਏ.ਐਸ ਨਗਰ 16 ਜੁਲਾਈ :ਜਿਲ੍ਹਾ
ਰੋਜਗਾਰ ਅਤੇ ਕਾਰੋਬਾਰ ਬਿਊਰੋ ਐਸ.ਏ.ਐਸ ਨਗਰ ਵੱਲੋਂ ਸਹੀਦ ਭਗਤ ਸਿੰਘ ਕਾਲਜ, ਕੁਰਾਲੀ
ਵਿਖੇ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਗਿਆ । ਪਲੇਸਮੈਂਟ ਕੈਂਪ ਦੌਰਾਨ ਕੀਆ ਮੋਟਰਜ ਅਤੇ
ਏਰੀਅਲ ਟੈਲੀਕਾਮ ਕੰਪਨੀਆਂ ਵੱਲੋਂ ਸ਼ਿਰਕਤ ਕੀਤੀ ਗਈ। ਕੈਂਪ ਦੌਰਾਨ 47 ਪ੍ਰਾਰਥੀਆਂ ਦੀ
ਸਿਲੈਕਸ਼ਨ ਕੀਤੀ ਗਈ ।
ਜਾਣਕਾਰੀ
ਦਿੰਦੇ ਹੋਏ ਡੀ.ਬੀ.ਈ.ਈ ਦੇ ਡਿ.ਸੀ.ਈ.ਓ ਸ੍ਰੀ ਮੰਜੇਸ਼ ਸ਼ਰਮਾਂ ਨੇ ਦੱਸਿਆ ਕਿ ਇਸ ਦੌਰਾਨ
ਕੈਂਪ ਵਿੱਚ ਆਏ ਪ੍ਰਾਰਥੀਆਂ ਦੀ ਡੀ.ਬੀ.ਈ.ਈ, ਦੇ ਅਧਿਕਾਰੀਆਂ ਵੱਲੋਂ ਕਰੀਅਰ ਕਾਂਊਸਲਿੰਗ
ਕੀਤੀ ਗਈ ਅਤੇ ਪ੍ਰਾਰਥੀਆਂ ਨੂੰ ਡੀ.ਬੀ.ਈ.ਈ ਵੱਲੋਂ ਮੁਹੱਈਆ ਕਰਵਾਈਆਂ ਜਾਣ ਵਾਲੀਆਂ
ਸੁਵਿਧਾਵਾਂ ਬਾਰੇ ਦੱਸਦਿਆਂ ਵੱਧ ਤੋਂ ਵੱਧ ਲਾਭ ਲੈਣ ਲਈ ਉਤਸ਼ਾਹਿਤ ਕੀਤਾ ਗਿਆ ।
Attachments area


No comments:
Post a Comment