Wednesday, December 28, 2022

SBP ਗਰੁੱਪ ਵਧੀਆ ਕਾਰਗੁਜ਼ਾਰੀ ਕਾਰਨ ਐਵਾਰਡ ਨਾਲ ਸਨਮਾਨਿਤ

ਮੋਹਾਲੀ, 28 ਦਸੰਬਰ :  ਪੰਜਾਬ ਦੀ ਨੰਬਰ 1 ਹਾਊਸਿੰਗ ਕੰਪਨੀ ਐਸਬੀਪੀ ਗਰੁੱਪ ਨੂੰ ਰੀਅਲ ਅਸਟੇਟ ਡਿਵੈਲਪਮੈਂਟ ਆਫ ਇਮਰਜਿੰਗ ਟ੍ਰਾਈਸਿਟੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਜੇ ਡਬਲਿਊ ਮੈਰਿਟ ਵਿੱਚ ਇੱਕ ਟੀ ਵੀ ਚੈਨਲ ਵੱਲੋਂ ਆਯੋਜਿਤ ਕਰਵਾਏ ਪ੍ਰੋਗਰਾਮ ਵਿੱਚ ਇਹ ਐਵਾਰਡ ਕੰਪਨੀ ਦੇ ਸੀ ਐਮ ਡੀ ਅਮਨ ਸਿੰਗਲਾ, ਪ੍ਰਧਾਨ ਅਤੇ ਬਿਜ਼ਨਸ ਮੁਖੀ ਰਮਨ ਸਿੰਗਲਾ ਨੂੰ ਪੰਜਾਬ ਦੇ ਸ਼ਹਿਰੀ ਵਿਕਾਸ ਮੰਤਰੀ ਅਮਨ ਅਰੋੜਾ ਵੱਲੋਂ ਸੌਂਪਿਆ ਗਿਆ।


ਅਮਨ ਸਿੰਗਲਾ ਨੇ ਆਪਣੇ ਗਾਹਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਐਵਾਰਡ ਕੰਪਨੀ ਨੂੰ ਉਸ ਦੇ ਪ੍ਰੀਮਿਅਮ ਪ੍ਰੋਜੈਕਟ ਦੀ ਚੰਗੀ ਕਾਰਗੁਜ਼ਾਰੀ ਕਾਰਨ ਮਿਲਿਆ ਹੈ।
ਕੰਪਨੀ ਦੇ ਪ੍ਰਧਾਨ ਅਤੇ ਬਿਜ਼ਨਸ ਮੁਖੀ ਰਮਨ ਸਿੰਗਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੰਪਨੀ ਟੇ ਟ੍ਰਾਈਸਿਟੀ ਵਿੱਚ ਐਸ ਬੀ ਪੀ ਗੁਰੱਪ ਪਿਛਲੇ 14 ਸਾਲਾਂ ਵਿੱਚ 21 ਪ੍ਰੋਂਜੈਕਟਾਂ ਰਾਹੀਂ 8500 ਤੋਂ ਵੱਧ ਪਰਿਵਾਰਾਂ ਨੂੰ ਉਨ੍ਹਾਂ ਦੇ ਸੁਪਨਿਆਂ ਦੇ ਘਰਾਂ ਦੀ ਚਾਬੀ ਦੇਣ ਵਿੱਚ ਸਫਲ ਹੋਇਆ ਹੈ। ਉਨ੍ਹਾਂ ਕਿਹਾ ਕਿ ਅੱਗੇ ਵੀ ਉਹ ਗਾਹਕਾਂ ਦੀ ਸੁਬਿਧਾ ਦੇ ਅਨੁਸਰੀ ਪ੍ਰੋਜੈਕਟ ਲੈ ਕੇ ਆਉਂਦੇ ਰਹਿਣਗੇ।

No comments:

Post a Comment