Thursday, February 2, 2023

ਜਨਤਕ ਮੀਟਿੰਗਾਂ, ਗੈਰ-ਕਾਨੂੰਨੀ ਇਕੱਠ ਅਤੇ ਲਾਊਡ ਸਪੀਕਰਾਂ ਦੀ ਵਰਤੋਂ ਤੇ ਪਾਬੰਦੀ

ਐਸ.ਏ.ਐਸ ਨਗਰ 02 ਫਰਵਰੀ :- ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਆਸ਼ਿਕਾ ਜੈਨ ਵੱਲੋਂ ਫੋਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਪ੍ਰਾਪਤ ਹੋਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਜ਼ਿਲ੍ਹਾ ਐਸ.ਏ.ਐਸ ਨਗਰ ਦੀ ਹਦੂਦ ਅੰਦਰ 31 ਮਾਰਚ ਤੱਕ ਜਨਤਕ ਮੀਟਿੰਗਾਂ, ਗੈਰ ਕਾਨੂੰਨੀ ਇਕੱਠ ਅਤੇ ਲਾਊਡ ਸਪੀਕਰਾਂ ਦੀ ਵਰਤੋਂ ਆਦਿ ਤੋ ਪੂਰਨ ਤੌਰ ਤੇ ਪਾਬੰਦੀ ਲਗਾਈ ਗਈ ਹੈ।  ਇਹ ਹੁਕਮ 31 ਮਾਰਚ 2023 ਤੱਕ ਹੁਕਮ ਲਾਗੂ ਰਹਿਣਗੇ।



ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਲਾਊਡ ਸਪੀਕਰਾਂ ਦੀ ਉੱਚੀ ਆਵਾਜ ਦੀ ਵਰਤੋਂ ਸਦਕਾ ਲੋਕ ਸ਼ਾਂਤੀ ਭੰਗ ਹੋਣ ਕਾਰਨ ਅਤੇ ਬਜੁਰਗਾਂ ਦੀ ਸਿਹਤ,ਬਿਮਾਰ ਵਿਅਕਤੀਆਂ ਨੂੰ ਹੋਣ ਵਾਲੀ ਪ੍ਰੇਸ਼ਾਨੀ ਅਤੇ ਬੱਚਿਆਂ ਦੇ ਇਮਤਿਹਾਨ ਨੂੰ ਮੁੱਖ ਰੱਖਦੇ ਹੋਏ  ਉਪਰੋਕਤ ਹੁਕਮ ਲਾਗੂ ਕੀਤੇ ਗਏ ਹਨ।


 ਉਨ੍ਹਾਂ ਦੱਸਿਆ ਕਿ ਸਾਰੇ  ਹੀ ਧਾਰਮਿਕ ਸਥਾਨਾਂ ਅਤੇ ਘਰਾਂ ਵਿੱਚ ਸਾਉਂਡ ਨੂੰ ਬਿਲਡਿੰਗ ਦੀ ਹਦੂਦ ਦੇ ਅੰਦਰ ਤੱਕ ਸੀਮਤ ਰੱਖਿਆ ਜਾਵੇ । ਕੇਵਲ ਖਾਸ ਹਾਲਾਤਾ ਅਤੇ ਮੌਕਿਆ ਸਮੇਂ ਪ੍ਰਬੰਧਕ ਸਬੰਧਤ ਉਪ ਮੰਡਲ ਮੈਜਿਸਟ੍ਰੈਟ ਪਾਸੋ ਪੰਜਾਬ ਇਸਟਰੂਮੈਂਟ ਐਕਟ 1956 ਵਿੱਚ ਦਰਜ ਸ਼ਰਤਾਂ ਤਹਿਤ ਲਿਖਤੀ ਪ੍ਰਵਾਨਗੀ ਪ੍ਰਾਪਤ ਕਰ ਸਕਦੇ ਹਨ ।

No comments:

Post a Comment