Monday, February 6, 2023

ਸਰਬਜੀਤ ਸਿੰਘ ਨੇ ਐਸ.ਏ.ਐਸ. ਨਗਰ ਦੇ ਡੀ.ਪੀ.ਆਰ.ਓ ਦਾ ਚਾਰਜ ਸੰਭਾਲਿਆ

ਐਸ.ਏ.ਐਸ. ਨਗਰ, 06 ਫ਼ਰਵਰੀ : ਡਾ. ਸਰਬਜੀਤ ਸਿੰਘ ਨੇ ਐਸ.ਏ.ਐਸ. ਨਗਰ ਦੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ (ਡੀ.ਪੀ.ਆਰ.ਓ) ਵਜੋਂ ਚਾਰਜ ਸੰਭਾਲ ਲਿਆ ਹੈ। ਉਹ ਪ੍ਰੀਤ ਕੰਵਲ ਸਿੰਘ ਦੀ ਥਾਂ ’ਤੇ ਡੀ.ਪੀ.ਆਰ.ਓ ਬਣੇ ਹਨ ਜੋ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਵਿੱਚ ਜੁਆਇੰਟ ਡਾਇਰੈਕਟਰ ਬਣ ਗਏ ਹਨ।


ਇਸ ਤੋਂ ਪਹਿਲਾਂ ਡਾ. ਸਰਬਜੀਤ ਸਿੰਘ ਚੰਡੀਗੜ੍ਹ ਹੈਡਕੁਆਟਰ ’ਤੇ ਤਾਇਨਾਤ ਸਨ। ਉਨ੍ਹਾਂ ਨੇ ਪੱਤਰਕਾਰੀ ਵਿੱਚ ਡਾਕਟਰੇਟ ਦੀ ਡਿਗਰੀ ਪ੍ਰਾਪਤ ਕਰਨ ਤੋਂ ਪਹਿਲਾਂ ਇਲਾਵਾ ਪੱਤਰਕਾਰੀ ਤੇ ਜਨ ਸੰਚਾਰ, ਪੋਲਿਟੀਕਲ ਸਾਇੰਸ, ਪੰਜਾਬੀ ਅਤੇ ਹਿੰਦੀ ਵਿਸ਼ੇ ਵਿੱਚ ਮਾਸਟਰ ਡਿਗਰੀ ਹਾਸਲ ਕੀਤੀ।

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger