Thursday, March 30, 2023

ਮੋਹਾਲੀ ਪ੍ਰੈਸ ਕਲੱਬ ਦੀ ਚੋਣ ’ਚ ਸ਼ਾਹੀ ਪ੍ਰਧਾਨ ਅਤੇ ਪਟਵਾਰੀ ਜਨਰਲ ਸਕੱਤਰ ਚੁਣੇ ਗਏ

 ਮੋਹਾਲੀ, 30  ਮਾਰਚ :  ਮੋਹਾਲੀ ਪ੍ਰੈਸ ਕਲੱਬ ਦੇ ਗੁਰਮੀਤ ਸਿੰਘ ਸ਼ਾਹੀ ਪ੍ਰਧਾਨ ਅਤੇ ਸੁਖਦੇਵ ਸਿੰਘ ਪਟਵਾਰੀ ਸਰਸੰਮਤੀ ਨਾਲ 2023  2024 ਲਈ ਜਨਰਲ ਸਕੱਤਰ ਚੁਣੇ ਗਏ।  ਅਜ ਨਤੀਜੇ ਦਾ ਐਲਾਨ ਕਰਦੇ ਹੋਏ ਚੋਣ ਕਮਿਸ਼ਨ ਹਰਿੰਦਰਪਾਲ ਸਿੰੰਘ ਹੈਰੀ, ਗੁਰਮੀਤ ਸਿੰਘ ਰੰੰਧਾਵਾ ਅਤੇ ਕਿ੍ਰਪਾਲ ਸਿੰਘ ਕਲੱਕਤਾ ਨੇ ਕਿਹਾ ਮੋਹਾਲੀ ਪ੍ਰੈਸ ਕਲੱਬ ਦੀ ਚੋਣ ਲਈ ਸ਼ਾਹੀ ਅਤੇ ਪਟਵਾਰੀ ਪੈਨਲ ਨੇ ਹੀ ਅਪਣੇ ਨਾਮਜਦਗੀ ਕਾਗਜ਼ ਦਾਖਲ ਕੀਤੇ ਸਨ।


      ਉਨ੍ਰਾਂ ਕਿਹਾ ਸਾਹੀ ਅਤੇ ਪਟਵਾਰੀ ਪੈਨਲ ਤੋਂ ਇਲਾਵਾ ਕਿਸੇ ਨੇ ਵੀ ਨਾਮਜਦਗੀ ਕਾਗ਼ਜ਼ ਦਾਖਲ ਨਹੀਂ ਕੀਤੇ । ਇਸ ਲਈ ਸਰਬਸੰਮਤੀ ਨਾਲ ਗੁਰਮੀਤ ਸਿੰਘ ਸ਼ਾਹੀ ਪ੍ਰਧਾਨ , ਜਨਰਲ ਸਕੱਤਰ ਲਈ ਸੁਖਦੇਵ ਸਿੰਘ ਪਟਵਾਰੀ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਚਾਨਾ, ਮੀਤ ਪ੍ਰਧਾਨ ਸੁਸ਼ੀਲ ਗਰਚਾ, ਮੀਤ ਪ੍ਰਧਾਨ ਵਿਜੈ ਕੁਮਾਰ, ਆਰਗੇਨਾਇਜਿੰਗ ਸਕੱਤਰ ਰਾਜ ਕੁਮਾਰ ਅਰੋੜਾ, ਜੁਆਇੰਟ ਸਕੱਤਰ ਮਾਇਆ ਰਾਮ, ਜੁਆਇੰਟ ਸਕੱਤਰ ਨੀਲਮ ਕੁਮਾਰੀ ਠਾਕੁਰ ਅਤੇ ਕੈਸ਼ੀਅਰ ਰਾਜੀਵ ਤਨੇਜਾ ਚੁਣੇ ਗਏ

     ਇਸ ਮੌਕੇ ਚੋਣ ਕਮਿਸਨ ਹਰਿੰਦਰਪਾਲ ਸਿੰਘ ਹੈਰੀ ਨੇ ਨਵੀਂ ਚੁਣੀ ਟੀਮ ਨੂੰ ਵਧਾਈ ਦਿੰਦੇ ਹੋਏ ਪ੍ਰੈਸ ਕਲੱਬ ਦੀ ਪੂਰੀ ਟੀਮ ਨੂੰ ਵਧਾਈ ਦਿੰਦੇ ਹੋਏ ਪ੍ਰੈਸ ਕਲੱਬ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ।  ਨਵੇਂ ਚੁਣੇ ਪ੍ਰਧਾਨ ਗੁਰਮੀਤ ਸਿੰਘ ਸ਼ਾਹੀ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਪਟਵਾਰੀ ਨੇ ਚੋਣ ਕਮਿਸਨਰ ਦਾ ਧੰਨਵਾਦ ਕਰਦੇ ਹੋਏ ਭਰੋਸਾ ਦਿਤਾ ਕਿ ਉਨਾਂ ਦੀ ਟੀਮ ਪੱਤਰਕਾਰਾਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਲੋੜਾਂ ਨੂੰ ਪਹਿਲ ਦੇ ਅਧਾਰ ਤੇ ਦੂਰ ਕਰਨਗੇ। ਉਨਾਂ ਭਰੋਸਾ ਦਿਤਾ ਕਿ ਉਹ ਮੋਹਾਲੀ ਦੇ ਪੱਤਰਕਾਰਾਂ ਲਈ ਪੰਜਾਬ ਸਰਕਾਰ ਅਤੇ ਮੋਹਾਲੀ ਦੇ ਐਮ.ਐਲ.ਏ ਸ.ਕੁਲਵੰਤ ਸਿੰਘ ਦੇ ਸਹਿਯੋਗ ਨਾਲ ਸਰਕਾਰ ਤੋਂ ਕਲੱਬ ਲਈ ਜਮੀਨ ਪ੍ਰਾਪਤ ਕਰਕੇ  ਅਧੂਨਿਕ ਸਹੂਲਤਾਂ ਨਾਲ ਲੈਸ ਪ੍ਰੈਸ ਕਲੱਬ ਬਣਾਉਣ ਲਈ ਪੂਰੇ ਯਤਨ ਕਰਨਗੇ।

ਫੋਟੋ ਮੋਹਾਲੀ ਪ੍ਰੈਸ : ਮੋਹਾਲੀ ਪੈ੍ਰਸ ਕੱਲਬ ਦੀਆਂ ਚੋਣਾ ’ਚ ਚੁੁਣੀ ਟੀਮ

   

No comments:

Post a Comment