Monday, April 10, 2023

ਸਾਉਣੀ ਦੀਆਂ ਫਸਲਾਂ ਸਬੰਧੀ ਜਿਲ੍ਹਾ ਕਿਸਾਨ ਸਿਖਲਾਈ ਕੈਂਪ 12 ਅਪ੍ਰੈਲ ਨੂੰ

ਐਸ.ਏ.ਐਸ ਨਗਰ 10 ਅਪ੍ਰੈਲ : ਖੇਤੀਬਾੜੀ ਵਿਭਾਗ ਵੱਲੋਂ ਸਾਉਣੀ ਦੀਆਂ ਫਸਲਾਂ ਸਬੰਧੀ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦੇਣ ਲਈ ਜਿਲ੍ਹਾ ਪੱਧਰ ਦਾ ਕਿਸਾਨ ਸਿਖਲਾਈ ਕੈਂਪ ਕਿਸਾਨ ਵਿਕਾਸ ਚੈਂਬਰ ਐਰੋ ਸਿਟੀ ਏਅਰ ਪੋਰਟ ਰੋਡ ਐਸ.ਏ.ਐਸ.ਨਗਰ ਵਿਖੇ 12 ਅਪ੍ਰੈਲ  ਨੂੰ ਸਵੇਰੇ 9  ਵਜੇ ਲਗਾਇਆ ਜਾ ਰਿਹਾ ਹੈ।


 ਇਸ ਕੈਂਪ ਵਿੱਚ ਜਿਲ੍ਹੇ ਦੇ ਲਗਭਗ 500 ਕਿਸਾਨ ਅਤੇ ਕਿਸਾਨ ਬੀਬੀਆਂ ਭਾਗ ਲੈਣਗੀਆਂ। ਡਿਪਟੀ ਕਮਿਸ਼ਨਰ ਐਸ.ਏ.ਐਸ ਨਗਰ ਕੈਂਪ ਦੀ ਪ੍ਰਧਾਨਗੀ ਕਰਨਗੇ। ਇਸ ਕੈਂਪ ਵਿੱਚ ਉਚੇਚੇ ਤੌਰ ਤੇ ਸ੍ਰੀ ਕੁਲਵੰਤ ਸਿੰਘ ਅਤੇ ਸ੍ਰੀ ਕੁਲਜੀਤ ਸਿੰਘ ਰੰਧਾਵਾ ਐਮ.ਐਲ.ਏ. ਸਹਿਬਾਨ, ਜਿਲ੍ਹਾ ਪ੍ਰਸ਼ਾਸਨ ਦੇ ਉਚ ਅਧਿਕਾਰੀ ਅਤੇ ਖੇਤੀਬਾੜੀ ਵਿਭਾਗ ਦੇ ਉਚ ਅਧਿਕਾਰੀ ਸ਼ਿਰਕਤ ਕਰਨਗੇ।

No comments:

Post a Comment