Wednesday, April 19, 2023

ਵੈਟਰਨਰੀ ਪੌਲੀਕਲੀਨਿਕ ਬਲੌਂਗੀ ਵਿਖੇ ਹਲਕਾਅ ਰੋਕਥਾਮ ਅਤੇ ਮਲੱਪ ਰਹਿਤ ਕਰਨ ਲਈ ਲਗਾਇਆ ਮੁਫ਼ਤ ਕੈਂਪ

 ਐਸ ਏ ਐਸ ਨਗਰ 19 ਅਪ੍ਰੈਲ : ਐਸ.ਪੀ.ਸੀ.ਏ. ਮੋਹਾਲੀ ਵੱਲੋਂ ਵੈਟਰਨਰੀ ਪੌਲੀਕਲੀਨਿਕ ਬਲੌਂਗੀ ਵਿਖੇ ਹਲਕਾਅ ਰੋਕਥਾਮ ਅਤੇ ਮਲੱਪ ਰਹਿਤ ਕਰਨ ਮੁਫਤ ਕੈਂਪ ਲਗਾਇਆ ਗਿਆ।ਇਸ ਕੈਂਪ ਵਿੱਚ 32 ਕੁੱੱਤਿਆਂ/ਪੈੱਟਸ ਨੂੰ ਹਲਕਾਅ ਰੋਕਥਾਮ ਦਾ ਟੀਕਾ ਮੁਫ਼ਤ ਲਗਾਇਆ ਗਿਆ ਅਤੇ ਨਾਲ ਹੀ ਮਲੱਪ ਰਹਿਤ ਕਰਨ ਦੀ ਦਵਾਈ ਮੁਫ਼ਤ ਦਿੱਤੀ ਗਈ। 


ਡਿਪਟੀ ਡਾਇਰੈਕਟਰ ਪਸ਼ੂ ਪਾਲਣ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਡਾ. ਸ਼ਿਵਕਾਂਤ ਗੁਪਤਾ ਨੇ ਇਸ ਕੈਂਪ ਦਾ ਉਦਘਾਟਨ ਕਰਦਿਆਂ ਦੌਰਾਨ ਮੌਕੇ ਤੇ ਆਏ ਪਸ਼ੂ ਪਾਲਕਾਂ ਦਾ ਸਵਾਗਤ ਕੀਤਾ ਅਤੇ ਪਸ਼ੂਆਂ ਵਿੱਚ ਹਲਕਾਅ ਦੀ ਰੋਕਥਾਮ ਅਤੇ ਪਸ਼ੂਆਂ ਨੂੰ ਮਲੱਪ ਰਹਿਤ ਕਰਨ ਦੀ ਮਹੱਤਤਾ ਬਾਰੇ ਦੱਸਿਆ। ਇਸ ਸਮੇ ਡਾ. ਰਜੇਸ਼ ਨਾਰੰਗ ਸੀਨੀਅਰ ਵੈਟਰਨਰੀ ਅਫਸਰ ਮੋਹਾਲੀ, ਡਾ. ਸੋਨਿਕਾ ਛਾਬੜਾ ਸਹਾਇਕ ਨਿਰਦੇਸ਼ਕ ਪਸ਼ੂ ਪਾਲਣ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਹਾਜ਼ਰ ਸਨ। ਡਾ. ਲਖਵਿੰਦਰ ਸਿੰਘ , ਇੰਚਾਰਜ ਪੌਲੀ-ਕਲੀਨਿਕ ਬਲੌਂਗੀ, ਡਾ. ਵਰਸ਼ਾ ਗਰਗ ਪੈਥਾਲੋਜਿਸਟ ਅਤੇ ਡਾ. ਦੀਪਸ਼ਿਖਾ ਸਿੰਘ ਸਰਜਨ, ਨੇ ਇਸ ਕੈਂਪ ਨੂੰ ਕੋਆਰਡੀਨੇਟ ਕੀਤਾ।

No comments:

Post a Comment