SBP GROUP

SBP GROUP

Search This Blog

Total Pageviews

Friday, April 21, 2023

- ਜਲੰਧਰ ਦੇ ਵਾਰਡ ਨੰਬਰ 34 'ਤੇ 35 ਦੇ ਕਈ ਪਰਿਵਾਰ ਭਾਜਪਾ ਛੱਡ ਕੇ 'ਆਪ' ਵਿੱਚ ਹੋਏ ਸ਼ਾਮਲ

 ਜਲੰਧਰ, 21 ਅਪ੍ਰੈਲ : ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਕਾਰਜਾਂ ਤੋਂ ਪ੍ਰਭਾਵਿਤ ਹੋਕੇ ਹੋਰਨਾਂ ਪਾਰਟੀਆਂ ਨਾਲ ਸੰਬੰਧਿਤ ਪਰਿਵਾਰ 'ਆਪ' ਵਿੱਚ ਲਗਾਤਾਰ ਸ਼ਾਮਲ ਹੋ ਰਹੇ ਹਨ। ਇਸ ਦੌਰਾਨ ‘ਆਪ ਦੇ ਮੋਹਿੰਦਰ ਭਗਤ ਅਤੇ ਸੰਜੀਵ ਭਗਤ ਜਿਲ੍ਹਾ ਸੋਸ਼ਲ ਮੀਡੀਆ ਇੰਚਾਰਜ ਵੱਲੋਂ ਕੀਤੀਆਂ ਕੋਸ਼ਿਸ਼ਾਂ ਸਦਕਾ ਜਲੰਧਰ (ਪੱਛਮੀ) ਦੇ ਵਾਰਡ ਨੰਬਰ 34 ਅਤੇ 35 'ਚੋਂ ਲਗਪਗ 20 ਪਰਿਵਾਰ ਭਾਜਪਾ ਦਾ ਪੱਲਾ ਛੱਡ ਕੇ ‘ਆਪ ਪਾਰਟੀ ਵਿੱਚ ਸ਼ਾਮਲ ਹੋ ਗਏ। ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਇਨ੍ਹਾਂ ਪਰਿਵਾਰਾਂ ਨੂੰ ਜੀ ਆਇਆਂ ਕਹਿੰਦਿਆਂ ਖੁਦ ਪਾਰਟੀ ਵਿੱਚ ਸ਼ਾਮਿਲ ਕੀਤਾ। 


 
ਇਸ ਮੌਕੇ 'ਆਪ' ਪੰਜਾਬ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਸਮੇਤ ਮੋਹਿੰਦਰ ਭਗਤ, ਸੰਜੀਵ ਭਗਤ, ਇੰਦਰਬੰਸ ਸਿੰਘ ਚੱਢਾ, ਜੋਰਜ ਸੋਹਣੀ, ਆਤਮ ਪ੍ਰਕਾਸ਼ ਬਬਲੂ, ਸੁਭਾਸ਼ ਪ੍ਰਭਾਕਰ, ਸੌਭਾ ਭਗਤ ਵੀ ਹਾਜ਼ਰ ਸਨ। ਇਸ ਮੌਕੇ 'ਆਪ' ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਜਲੰਧਰ ਜ਼ਿਮਨੀ ਚੋਣਾਂ ਨੂੰ ਲੈਕੇ ਪਾਰਟੀ ਵਰਕਰ 'ਆਪ' ਦੀਆਂ ਨੀਤੀਆਂ ਅਤੇ ਕਾਰਜਾਂ ਨੂੰ ਲਗਾਤਾਰ ਆਮ ਲੋਕਾਂ ਵਿੱਚ ਲੈਕੇ ਜਾ ਰਹੇ ਹਨ ਅਤੇ ਲੋਕਾਂ ਵੱਲੋਂ ਵੀ ਉਨ੍ਹਾਂ ਨੂੰ ਵੱਡੇ ਪੱਧਰੇ 'ਤੇ ਸਮਰਥਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਪੰਜਾਬ ਵਿੱਚ ਸਰਕਾਰ ਬਣਨ ਤੋਂ ਮਾਨ ਸਰਕਾਰ ਦੇ ਸਮੂਹ ਮੰਤਰੀ ਅਤੇ ਵਿਧਾਇਕ ਲੋਕਾਂ ਦੇ ਵਿੱਚ ਰਹਿ ਕੇ ਉਨ੍ਹਾਂ ਦੀ ਭਲਾਈ ਲਈ ਕੰਮ ਕਰ ਰਹੇ ਹਨ। ਇਹੀ ਕਾਰਨ ਹੈ ਕਿ ਪੰਜਾਬ ਵਾਸੀਆਂ ਵਿੱਚ ਸਰਕਾਰ ਵੱਲੋਂ ਕਰਵਾਏ ਜਾ ਰਹੇ ਕਾਰਜਾਂ ਨੂੰ ਲੈਕੇ ਭਾਰੀ ਉਤਸ਼ਾਹ ਹੈ। ਇਹੀ ਕਾਰਨ ਹੈ ਕਿ ਆਮ ਲੋਕਾਂ ਸਮੇਤ ਰਵਾਇਤੀ ਪਾਰਟੀਆਂ ਦੇ ਆਗੂ ਅਤੇ ਸਮਰਥਕ ਵੀ ਲਗਾਤਾਰ 'ਆਪ' ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਇਹ ਦਾਅਵਾ ਕੀਤਾ ਕਿ ਜਲੰਧਰ ਜ਼ਿਮਨੀ ਚੋਣ ਵਿੱਚ 'ਆਪ' ਉਮੀਦਵਾਰ ਦੀ ਜਿੱਤ ਪੱਕੀ ਹੋ ਚੁੱਕੀ ਹੈ। 

ਦੂਜੇ ਪਾਸੇ ਅੱਜ ਭਾਜਪਾ ਨੂੰ ਅਲਵਿਦਾ ਆਖ 'ਆਪ' ਦਾ ਪੱਲਾ ਫੜਨ ਵਾਲਿਆਂ ਵਿੱਚ ਵਿਜੈ ਕੁਮਾਰ, ਹਰਪ੍ਰੀਤ, ਮਨੋਜ, ਰਜਨੀਸ਼ ਕੁਮਾਰ, ਮਨੀ, ਦੀਪਕ, ਤਰੁਣ, ਸਤਪਾਲ, ਕਰਨ, ਰਾਣਾ, ਪ੍ਰੀਤੀ, ਯੋਗੇਸ਼, ਤਿਣੁ, ਅਮਿਤ ਯਾਦਵ, ਅਭੇ ਯਾਦਵ, ਅਭੀ ਯਾਦਵ,  ਆਸ਼ੂ ਯਾਦਵ, ਰਾਜੇਸ਼ ਕੁਮਾਰ, ਅੰਮ੍ਰਿਤ ਪਾਲ, ਬਲਵਿੰਦਰ ਕੁਮਾਰ, ਨਰਿੰਦਰ ਬਾਜੀਗਰ, ਸੋਨੀ ਪਹਿਲਵਾਨ, ਰਾਮ ਪ੍ਰਕਾਸ਼, ਅਸ਼ੋਕ ਵਿਰਦੀ, ਗੁਰਮੀਤ ਚੰਦ, ਹੰਸ ਰਾਜ, ਸੁਖ ਦੇਵੀ ਸੁੱਖਾ, ਮਹਿੰਦਰ ਪਾਲ, ਗੁਰਦਾਸ ਜੱਗੀ, ਸੁਰਜੀਤ ਕੁਮਾਰ, ਸੋਨੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਮ ਸ਼ਾਮਲ ਹਨ।  


ਇਸ ਦੌਰਾਨ ਭਾਜਪਾ ਛੱਡਕੇ 'ਆਪ' ਵਿੱਚ ਹੋਣ ਵਾਲੇ ਪਰਿਵਾਰਾਂ ਨੇ 'ਆਪ' ਸਰਕਾਰ ਵਲੋਂ ਸੂਬੇ ਵਿੱਚ ਕਰਵਾਏ ਜਾ ਰਹੇ ਲੋਕ ਭਲਾਈ ਕਾਰਜਾਂ ਦੀ ਰੱਜਕੇ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਸੂਬੇ ਨੂੰ ਗਰੀਬਾਂ ਦੀ ਸਾਰ ਲੈਣ ਵਾਲੀ ਸਰਕਾਰ ਮਿਲੀ ਹੈ। ਇਸਤੋਂ ਅੱਗੇ ਉਨ੍ਹਾਂ ਕਿਹਾ ਕਿ ਉਹ ਜਲੰਧਰ ਜ਼ਿਮਨੀ ਚੋਣਾਂ ਵਿੱਚ 'ਆਪ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ ਵੱਡੇ ਫਰਕ ਨਾਲ

ਜਿਤਾਉਣ ਲਈ ਪੂਰਾ ਜ਼ੋਰ ਲਗਾਉਣਗੇ।

No comments:


Wikipedia

Search results

Powered By Blogger