SBP GROUP

SBP GROUP

Search This Blog

Total Pageviews

Saturday, April 22, 2023

ਆਮ ਆਦਮੀ ਪਾਰਟੀ ਪੰਜਾਬ ਦੇ ਜਰਨਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਈਦ ਮੌਕੇ ਮੁਸਲਿਮ ਭਾਈਚਾਰੇ ਨੂੰ ਦਿੱਤੀ ਮੁਬਾਰਕਬਾਦ

ਜਲੰਧਰ, 22 ਅਪ੍ਰੈਲ : ਜਲੰਧਰ ਵਿਖੇ ਅੱਜ ਸਟੇਟ ਪ੍ਰੈਜ਼ੀਡੈਂਟ ਮਾਈਨੌਰਟੀ ਵਿੰਗ ਪੰਜਾਬ ਬਾਰੀ ਸਲਮਾਨੀ ਦੇ ਨਿਵਾਸ ਤੇ ਈਦ ਮਿਲਨ ਸਮਾਗਮ ਕਰਾਇਆ ਗਿਆ।  ਇਸ ਮੌਕੇ ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਬਤੌਰ ਮੁੱਖ ਮਹਿਮਾਨ ਪੁੱਜੇ ਅਤੇ ਮੁਸਲਿਮ ਭਾਈਚਾਰੇ ਨੂੰ ਈਦ ਦੇ ਪਵਿੱਤਰ ਤਿਓਹਾਰ ਦੀ ਮੁਬਾਰਕਬਾਦ ਦਿੱਤੀ। ਨਾਲ ਹੀ ਉਨ੍ਹਾਂ ‘ਆਪ ਸਰਕਾਰ ਵੱਲੋਂ ਸੂਬੇ ਦੀ ਭਾਈਚਾਰਕ ਸਾਂਝ ਨੂੰ ਹਰ ਹੀਲੇ ਕਾਇਮ ਰੱਖਣ ਦੀ ਵਚਨਬੱਧਤਾ ਨੂੰ ਵੀ ਦੁਹਰਾਇਆ। ਉਨ੍ਹਾਂ ਨਾਲ ਜਲੰਧਰ ਜ਼ਿਮਨੀ ਚੋਣ ਲਈ 'ਆਪ' ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਵੀ ਵਿਸ਼ੇਸ਼ ਤੌਰ ਤੇ ਇਸ ਸਮਾਗਮ ਵਿੱਚ ਹਾਜ਼ਰ ਹੋਏ ਅਤੇ ਉਨ੍ਹਾਂ ਵੀ ਭਾਈਚਾਰੇ ਨੂੰ ਈਦ ਦੀ ਮੁਬਾਰਕਬਾਦ ਦਿੱਤੀ। 



ਇਸ ਮੌਕੇ 'ਤੇ ਸਟੇਟ ਪ੍ਰੈਜ਼ੀਡੈਂਟ ਮਾਈਨੌਰਟੀ ਵਿੰਗ ਪੰਜਾਬ ਬਾਰੀ ਸਲਮਾਨੀ ਨੇ 'ਆਪ' ਆਗੂ ਹਰਚੰਦ ਸਿੰਘ ਬਰਸਟ ਅਤੇ ਜਲੰਧਰ ਲੋਕਸਭਾ ਚੋਣ ਲਈ 'ਆਪ' ਸੁਸ਼ੀਲ ਕੁਮਾਰ ਰਿੰਕੂ ਨੂੰ ਫੁੱਲਾਂ ਦਾ ਹਾਰ ਪਾਕੇ 'ਤੇ ਦੁਸ਼ਾਲਾ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਦੇ ਨਾਲ ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਮੁਸਲਿਮ ਭਾਈਚਾਰੇ ਦੇ ਲੋਕ ਮੌਜੂਦ ਸਨ, ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ 'ਤੇ ਮੀਤ ਪ੍ਰਧਾਨ ਜਾਵੇਦ ਅਖ਼ਤਰ, ਅਬਦੁਲ ਨਾਸਿਰ ਟੀਪੂ, ਅਫ਼ਗ਼ਾਨ ਸਲਮਾਨੀ, ਮੌਲਾਨਾ ਸ਼ਫੀਕ, ਮਹੰਮਦ ਮੁਸਤਫ਼ਾ, ਰਿਆਜ਼ ਸਲਮਾਨੀ ਤੇ ਹੋਰ ਸੱਜਣ ਸ਼ਾਮਲ ਸਨ।

No comments:


Wikipedia

Search results

Powered By Blogger