Tuesday, April 25, 2023

- ਯਾਤਰਾ ਦੌਰਾਨ ਬਾਬਾ ਪ੍ਰਗਟਨਾਥ ਰਹੀਮਪੁਰ ਉਗੀਵਾਲੇ ਮੰਦਿਰ ਦੇ ਕੀਤੇ ਦਰਸ਼ਨ, ਮੱਥਾ ਟੇਕ ਕੇ ਲਿਆ ਅਸ਼ੀਰਵਾਦ

 ਜਲੰਧਰ, 25 ਅਪ੍ਰੈਲ : ਜਲੰਧਰ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਮੰਗਲਵਾਰ ਨੂੰ ਹਲਕਾ ਨਕੋਦਰ ਵਿੱਚ ਹਜ਼ਾਰਾਂ ਵਰਕਰਾਂ ਅਤੇ ਸਮਰਥਕਾਂ ਨਾਲ ਇੱਕ ਵਿਸ਼ਾਲ ਪਦਯਾਤਰਾ ਕੱਢੀ। ਇਸ ਦੌਰਾਨ ਉਨ੍ਹਾਂ ਨਾਲ ਹਲਕਾ ਨਕੋਦਰ ਤੋਂ ‘ਆਪ’ ਵਿਧਾਇਕਾ ਇੰਦਰਜੀਤ ਕੌਰ ਮਾਨ ਵੀ ਨਾਲ ਰਹੇ।

ਪੈਦਲ ਯਾਤਰਾ ਦੌਰਾਨ ਉਨ੍ਹਾਂ ਬਾਬਾ ਪ੍ਰਗਟਨਾਥ ਰਹੀਮਪੁਰ ਉਗੀਵਾਲ ਮੰਦਿਰ ਵਿਖੇ ਮੱਥਾ ਟੇਕਿਆ ਅਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ। 'ਆਪ' ਉਮੀਦਵਾਰ ਨੇ ਉਗੀ ਤੋਂ ਲੈਕੇ ਸ਼ੰਕਰ, ਨੂਰਮਹਿਲ ਅਤੇ ਤਲਵਾਨ ਹੁੰਦੇ ਹੋਏ ਬਿਲਗਾ ਤੱਕ ਪੈਦਲ ਯਾਤਰਾ ਕੀਤੇ ਅਤੇ ਸਥਾਨਕ ਲੋਕਾਂ ਨਾਲ ਰੂਬਰੂ ਹੋਏ।


ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਸਮਰਥਕਾਂ ਨੇ 'ਆਪ' ਉਮੀਦਵਾਰ ਦਾ ਥਾਂ ਥਾਂ 'ਤੇ ਹਾਰ ਪਾ ਕੇ ਅਤੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ। ਯਾਤਰਾ ਦੌਰਾਨ ਆਮ ਲੋਕਾਂ ਵਿੱਚ ਸੁਸ਼ੀਲ ਰਿੰਕੂ ਅਤੇ ਆਮ ਆਦਮੀ ਪਾਰਟੀ ਪ੍ਰਤੀ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।

ਲੋਕਾਂ ਨੂੰ ਸੰਬੋਧਨ ਕਰਦਿਆਂ ਸੁਸ਼ੀਲ ਰਿੰਕੂ ਨੇ ਕਿਹਾ ਕਿ ਜਲੰਧਰ ਦੇ ਹਰ ਵਰਗ ਦੇ ਲੋਕਾਂ ਵਿੱਚ ਆਮ ਆਦਮੀ ਪਾਰਟੀ ਪ੍ਰਤੀ ਭਾਰੀ ਉਤਸ਼ਾਹ ਹੈ। ਇਸ ਵਾਰ ਜਲੰਧਰ ਇਤਿਹਾਸ ਰਚੇਗਾ। ਲੋਕ ਵਿਧਾਨ ਸਭਾ ਚੋਣਾਂ ਵਾਂਗ ਇਸ ਵਾਰ ਵੀ ਰਵਾਇਤੀ ਪਾਰਟੀਆਂ ਨੂੰ ਹਰਾ ਕੇ ਆਮ ਆਦਮੀ ਪਾਰਟੀ ਨੂੰ ਮੌਕਾ ਦੇਣਗੇ।


No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger