Wednesday, May 3, 2023

ਊਰਜਾ ਦੀ ਸੰਭਾਲ ਅਤੇ ਊਰਜਾ ਕੁਸ਼ਲਤਾ ਵਿਸ਼ੇ 'ਤੇ ਪੋਸਟਰ ਬਣਾਏ ਅਤੇ ਸਲੋਗਨ ਲਿਖੇ

ਡੇਰਾਬੱਸੀ, 03 ਮਈ : ਸਰਕਾਰੀ ਕਾਲਜ ਡੇਰਾ ਬੱਸੀ ਵਿਖੇ ਪ੍ਰਿੰਸੀਪਲ ਸ੍ਰੀਮਤੀ ਕਾਮਨਾ ਗੁਪਤਾ ਦੀ ਸਰਪ੍ਰਸਤੀ ਹੇਠ  ਕਾਲਜ ਦੇ ਐਨਰਜੀ ਕਲਬ ਵੱਲੋਂ ਊਰਜਾ ਦੀ ਸੰਭਾਲ ਅਤੇ ਊਰਜਾ ਕੁਸ਼ਲਤਾ ਵਿਸ਼ੇ 'ਤੇ ਪੋਸਟਰ  ਅਤੇ ਸਲੋਗਨ ਲੇਖਣ ਸਬੰਧੀ ਐਕਟੀਵਿਟੀ ਕਰਵਾਈ ਗਈ। 

ਵਿਦਿਆਰਥੀਆਂ ਨੂੰ ਬਿਜਲੀ ਬਚਾਉਣ  ਲਈ ਉਤਸਾਹਿਤ ਕਰਨ ਦੇ ਉਦੇਸ਼ ਨਾਲ ਕਾਲਜ ਵਿਖੋ ‘ਐਨਰਜੀ ਕਲੱਬ ’ ਬਣਾਇਆ ਗਿਆ ਹੈ। ਵਿਦਿਆਰਥੀਆਂ ਵਿੱਚ ਊਰਜਾ ਬਚਾਉਣ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਕਾਲਜ ਵਿੱਖੇ ਅੱਜ ਇਹ ਗਤੀਵਿਧੀ ਕਰਵਾਈ ਗਈ। 


ਪ੍ਰਿੰਸੀਪਲ ਸ੍ਰੀਮਤੀ ਕਾਮਨਾ ਗੁਪਤਾ ਨੇ ਵਿਦਿਆਰਥੀਆਂ ਨੂੰ ਊਰਜਾ ਬਚਾਉਣ ਅਤੇ ਊਰਜਾ ਬਚਾਓ ਮੁੰਹਿਮ ਵਿਚ ਆਪਣਾ ਮਹੱਤਵਪੁਰਨ ਯੋਗਦਾਨ ਦੇਣ ਲਈ ਪ੍ਰੇਰਿਤ ਕੀਤਾ ਗਿਆ। 

ਇਸ ਮੌਕੇ ਪ੍ਰੋ. ਰਵਿੰਦਰ ਸਿੰਘ, ਪ੍ਰੋ. ਮੇਘਾ ਗੋਇਲ. ਪ੍ਰੋ. ਕਿਰਨਪ੍ਰੀਤ ਕੌਰ ਅਤੇ ਐਨਰਜੀ ਕਲੱਬ ਨਾਲ ਸਬੰਧਤ ਵਿਦਿਆਰਥੀ ਹਾਜ਼ਰ ਸਨ।

No comments:

Post a Comment