Tuesday, September 19, 2023

ਲਾਇਨਜ਼ ਕਲੱਬ ਮੋਹਾਲੀ ਸ਼ੂਟਰ ਵੱਲੋਂ 20 ਹੜ੍ਹ ਪੀੜਤ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ

ਮੋਹਾਲੀ, 19 ਸਤੰਬਰ :  ਡਿਸਟਿਕ 321 ਐਫ ਗਵਰਨਰ ਐਮ ਜੇ ਐਫ ਲਾਇਨ ਜੇ ਏਸ ਕਾਲੜਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਲਾਇਨਜ਼ ਕਲੱਬ ਮੋਹਾਲੀ ਸ਼ੂਟਰ ਵੱਲੋਂ 20 ਹੜ ਪੀੜਤ ਅਤੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲ ਕਰਦੇ ਹੋਏ ਕਲੱਬ ਦੇ ਸੈਕਟਰੀ ਅਜੇ ਸ਼ਰਮਾਂ ਨੇ ਦੱਸਿਆ ਕੀ ਉਹਨਾਂ ਦੇ ਕਲੱਬ ਨੇ ਅੱਜ 20 ਪਰਿਵਾਰਾਂ ਨੂੰ ਜੋ ਕਿ ਟੀ.ਡੀ.ਆਈ ਦੇ ਆਸ-ਪਾਸ ਰਹਿੰਦੇ ਹਨ ਨੂੰ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਜਿਸ ਵਿੱਚ ਆਟਾ, ਦਾਲ, ਚਾਵਲ , ਖੰਡ , ਸਰੋਂ ਦਾ ਤੇਲ, ਨਮਕ ,ਚਾਹ ਪੱਤੀ, ਮਿਰਚ ਅਤੇ ਘਰੇਲੂ ਸਾਮਾਨ ਸ਼ਾਮਿਲ ਸੀ।


 ਇਸ ਮੌਕੇ ਕਲੱਬ ਦੇ ਗਾਈਡਿੰਗ ਲਾਇਨ ਐਮ ਜੇ ਐਫ  ਡਾਕਟਰ ਜਤਿੰਦਰ ਪਾਲ ਸਹਿਦੇਵ ਉਚੇਚੇ ਤੌਰ ਤੇ ਸ਼ਾਮਿਲ ਹੋਏ ਅਤੇ ਟੀਮ ਦਾ ਹੋਂਸਲਾ ਵਧਾਇਆ । ਇਸ ਮੌਕੇ ਮੋਹਾਲੀ ਸ਼ੂਟਰ ਦੇ ਪ੍ਰਧਾਨ ਸੰਦੀਪਾ ਬਿੰਦਰਾ, ਸੈਕਟਰੀ ਅਜੇ ਸ਼ਰਮਾ, ਕੈਸ਼ੀਅਰ ਯਸ਼ ਬਿੰਦਰਾ, ਐਂਡ ਲਾਇਨ ਮੈਂਬਰ ਸੰਗੀਤਾ ਸ਼ਰਮਾ, ਵਸੂਦਾ ਬਿੰਦਰਾ, ਸਰਿਤਾ ਬਿੰਦਰਾ, ਰਜਿੰਦਰ ਸਿੰਘ, ਜਸਕੀਰਤ ਕੌਰ, ਜਤਿੰਦਰ ਸਿੰਘ, ਵਿਨੇ ਕੁਮਾਰ, ਟੀ.ਵੀ.ਆਈ ਦੇ ਅਧਿਕਾਰੀ ਅਮਿਤ ਚਕਰਵਤੀ ਅਤੇ ਹੋਰ ਵੀ ਪਤਵੰਤੇ ਸੱਜਣ ਹਾਜਰ ਸਨ।

No comments:

Post a Comment