Tuesday, September 26, 2023

ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ

ਸਰਕਾਰੀ ਕਾਲਜ ਵਿਖੇ ਪੀ.ਪੀ.ਟੀ. ਪ੍ਰੈਜ਼ਨਟੇਸ਼ਨ ਮੁਕਾਬਲਾ

ਡੇਰਾਬਸੀ, 26 ਸਤੰਬਰ : ਸਰਕਾਰੀ ਕਾਲਜ ਡੇਰਾਬੱਸੀ ਵਿਖੇ ਪ੍ਰਿੰਸੀਪਲ ਸ੍ਰੀਮਤੀ ਕਾਮਨਾ ਗੁਪਤਾ ਦੀ ਸਰਪ੍ਰਸਤੀ ਹੇਠ ਕਾਲਜ ਦੇ ਸਾਇੰਸ ਵਿਭਾਗ ਦੇ ਪ੍ਰੋ. ਰਾਜਬੀਰ ਕੌਰ , ਡਾ. ਅਮਰਜੀਤ ਕੌਰ, ਪ੍ਰੋ. ਸ਼ੁਸਮਾ ਅਤੇ ਪ੍ਰੋ. ਸ਼ਵੇਤਾ ਖਰਬੰਦਾ ਦੀ ਦੇਖ ਰੇਖ ਹੇਠ ਸਾਇੰਸ ਸੋਸਾਇਟੀ ਵੱਲੋਂ ਵਿਦਿਆਰਥੀਆਂ ਦੇ ਕੌਨਫੀਡੈਂਸ ਬਿਲਡਿੰਗ ਪ੍ਰੋਗਰਾਮ ਅਧੀਨ ਪੀ.ਪੀ.ਟੀ. 



ਪ੍ਰੈਜ਼ਨਟੇਸ਼ਨ ਮੁਕਾਬਲਾ ਕਰਵਾਇਆ ਗਿਆ। ਇਸ ਵਿੱਚ ਫਿਜ਼ਿਕਸ, ਕੈਮਿਸਟਰੀ ਅਤੇ ਮੈਥਸ ਦੇ ਵੱਖ-ਵੱਖ ਵਿਸ਼ਿਆਂ ਦੇ ਵਿਦਿਆਰਥੀਆ ਨੇ ਆਪਣੀਆਂ ਪੀ.ਪੀ.ਟੀਜ਼. ਪੇਸ਼ ਕੀਤੀਆਂ।

ਮੁਕਾਬਲੇ ਵਿੱਚ ਜਸਦੀਪ ਕੌਰ ਨੇ ਮੈਥਸ , ਅਮਰਿੰਦਰ ਨੇ ਫਿਜ਼ਿਕਸ ਅਤ ਪ੍ਰਤੀਭਾ ਨੇ ਕੈਮਿਸਟਰੀ ਵਿੱਚੋਂ ਪਹਿਲੇ ਸਥਾਨ ਪ੍ਰਾਪਤ ਕੀਤੇ ।

ਪ੍ਰਿੰਸੀਪਲ ਸ੍ਰੀਮਤੀ ਕਾਮਨਾ ਗੁਪਤਾ ਨੇ ਬੱਚਿਆਂ ਦੀ ਸ਼ਲਾਘਾ ਕਰਦੇ ਹੋਏ ਇਸ ਤਰ੍ਹਾਂ ਦੇ ਮੁਕਾਬਲਿਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੇਣ ਲਈ ਪ੍ਰੋਰਿਤ ਕੀਤਾ ਅਤੇ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਦਿੱਤੇ ।

No comments:

Post a Comment