Wednesday, November 1, 2023

ਭਾਰਤ ਸਰਕਾਰ ਵੱਲੋਂ ਦਿੱਤੇ ਜਾਂਦੇ ਖੇਡ ਐਵਾਰਡਾਂ ਲਈ ਬਿਨੇ ਕਰਨ ਦੀ ਕਲ੍ਹ ਆਖਰੀ ਮਿਤੀ

 ਐੱਸ ਏ ਐੱਸ ਨਗਰ, 01 ਨਵੰਬਰ : ਭਾਰਤ ਸਰਕਾਰ ਵੱਲੋਂ ਸਾਲ 2023 ਲਈ ਦਿੱਤੇ ਜਾਣ ਵਾਲੇ ਖੇਡ ਐਵਾਰਡਾਂ ਲਈ ਨਾਮਜ਼ਦਗੀ ਭੇਜਣ ਦੀ ਆਖਰੀ ਮਿਤੀ 2 ਨਵੰਬਰ, 2023 ਹੈ।

ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਗੁਰਦੀਪ ਕੌਰ ਨੇ ਦੱਸਿਆ ਕਿ ਇਨ੍ਹਾਂ ਐਵਾਰਡਾਂ ’ਚ ਅਰਜੁਨਾ ਐਵਾਰਡ-2023, ਮੇਜਰ ਧਿਆਨ ਚੰਦ ਖੇਲ ਰਤਨ ਐਵਾਰਡ-2023, ਦਰੋਣਾਚਾਰੀਆਂ ਐਵਾਰਡ-2023, ਧਿਆਨ ਚੰਦ ਲਾਈਫ਼ਟਾਈਮ ਐਵਾਰਡ-2023 ਅਤੇ ਰਾਸ਼ਟਰੀ ਖੇਲ ਪ੍ਰੋਤਸਾਹਨ ਪੁਰਸਕਾਰ-2023 ਸ਼ਾਮਿਲ ਹਨ।


ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਪੁਰਸਕਾਰਾਂ ਲਈ ਯੋਗ ਖਿਡਾਰੀ ਅਤੇ ਕੋਚ ਨਾਮਜ਼ਦਗੀਆਂ ਸਿੱਧੇ ਤੌਰ ’ਤੇ ਭਾਰਤ ਸਰਕਾਰ ਵੱਲੋਂ ਦੱਸੀ ਵੈਬਸਾਈਟ https://dbtyas-sports.gov.in/  ਤੇ ਜਾ ਕੇ ਅਨਲਾਈਨ ਭਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਗਾਈਡਲਾਈਨਜ਼ ਵੀ ਵੈਬਸਾਈਟ ’ਤੇ ਮੌਜੂਦ ਹਨ। ਉਨ੍ਹਾ ਸਪੱਸ਼ਟ ਕੀਤਾ ਕਿ ਇਹ ਅਰਜ਼ੀਆਂ ਕੇਵਲ ਆਨਲਾਈਨ ਹੀ ਹਨ, ਇਸ ਲਈ ਖੇਡ ਵਿਭਾਗ ਦੇ ਦਫ਼ਤਰ ਰਾਹੀਂ ਨਹੀਂ ਭੇਜੀਆਂ ਜਾ ਸਕਦੀਆਂ।

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger