Monday, January 22, 2024

ਪੂਰਾ ਮੋਹਾਲੀ ਸ਼੍ਰੀ ਰਾਮ ਦੀ ਭਗਤੀ ਵਿੱਚ ਡੁੱਬਿਆ - ਮੇਅਰ ਮੋਹਾਲੀ

ਮੋਹਾਲੀ, 22 ਜਨਵਰੀ : ਮੋਹਾਲੀ ਦੇ ਮੇਅਰ ਅਮਰਜੀਤ ਸਿੰਘ ਸਿੱਧੂ ਜੀਤੀ ਨੇ ਕਿਹਾ ਕਿ ਅੱਜ ਸਮੁੱਚਾ ਮੋਹਾਲੀ ਸ਼੍ਰੀ ਰਾਮ ਦੀ ਭਗਤੀ 'ਚ ਡੁੱਬਿਆ ਹੋਇਆ ਹੈ ਅਤੇ ਮੋਹਾਲੀ ਕਿਸੇ ਵੀ ਪੱਖੋਂ ਅਯੁੱਧਿਆ ਤੋਂ ਘੱਟ ਨਹੀਂ ਜਾਪ ਰਿਹਾ। 


ਮੇਅਰ ਨੇ ਅੱਜ 22 ਜਨਵਰੀ, 2024 ਨੂੰ ਉੱਤਰ ਪ੍ਰਦੇਸ਼ ਦੇ ਅਯੁੱਧਿਆ ਵਿੱਚ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਨੂੰ ਸਮਰਪਿਤ ਮੁਹਾਲੀ ਦੇ ਵੱਖ-ਵੱਖ ਸੈਕਟਰਾਂ/ਫੇਜ਼ ਵਿੱਚ ਕਰਵਾਏ ਗਏ ਵੱਖ-ਵੱਖ ਪ੍ਰੋਗਰਾਮਾਂ ਅਤੇ ਭੰਡਾਰਿਆਂ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

 ਪ੍ਰੋਗਰਾਮਾਂ ਵਿੱਚ ਫੇਜ਼-9 ਮੰਦਰ, ਫੇਜ਼-3, ਗਊਸ਼ਾਲਾ ਬਲੌਂਗੀ, ਉਦਯੋਗਿਕ ਖੇਤਰ 8ਏ ਅਤੇ ਮੋਹਾਲੀ ਦੇ ਹੋਰ ਕਈ ਸੈਕਟਰ ਸਿੱਧੂ ਨੇ ਕਿਹਾ ਕਿ ਮੁਹਾਲੀ ਦੇ ਵਸਨੀਕ ਧਰਮ ਨਿਰਪੱਖ ਹਨ ਅਤੇ ਸਾਰੇ ਧਾਰਮਿਕ ਤਿਉਹਾਰ ਇੱਕੋ ਭਾਵਨਾ ਅਤੇ ਧੂਮਧਾਮ ਨਾਲ ਮਨਾਉਂਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸ਼ਰਧਾ ਨੂੰ ਮੁੱਖ ਰੱਖਦਿਆਂ ਉਹ ਮੁਹਾਲੀ ਨੂੰ ਅਯੁੱਧਿਆ ਨਾਲ ਸਿੱਧਾ ਜੋੜਨ ਲਈ ਕੇਂਦਰੀ ਰੇਲ ਮੰਤਰੀ ਅਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਨੂੰ ਪੱਤਰ ਲਿਖਣਗੇ।

No comments:

Post a Comment