Saturday, May 11, 2024

ਚੋਣ ਮੀਟਿੰਗ ‘ਚ ਬਦਲੀ ਯੂਥ ਆਗੂ ਗਿੱਲ ਬੱਲੋਮਾਜਰਾ ਦੀ ਜਨਮ ਦਿਨ ਪਾਰਟੀ

ਮੋਹਾਲੀ, 11 ਮਈ : ਬੀਤੀ ਰਾਤ ਯੂਥ ਆਗੂ ਸ. ਜਤਿੰਦਰ ਸਿੰਘ ਗਿੱਲ ਵਾਸੀ ਪਿੰਡ ਬੱਲੋਮਾਜਰਾ ਨੇ ਆਪਣਾ ਜਨਮ ਦਿਨ ਸਮੂਹ ਭਰਾਵਾਂ ਅਤੇ ਦੋਸਤਾਂ-ਮਿੱਤਰਾਂ ਨਾਲ ਮਨਾਇਆ। ਇਸ ਦੌਰਾਨ ਦੂਰੋਂ ਨੇੜਿਓਂ ਪੁੱਜੇ ਦੋਸਤਾਂ ਮਿੱਤਰਾਂ ਨੇ ਜਤਿੰਦਰ ਸਿੰਘ ਗਿੱਲ ਨੂੰ ਜਨਮ ਦਿਨ ਦੀ ਮੁਬਾਰਕਬਾਦ ਦਿੱਤੀ ਅਤੇ ਕੇਕ ਕੱਟਿਆ।


ਇਸ ਦੌਰਾਨ ਮਾਹੌਲ ਉਦੋਂ ਚੋਣ ਮੀਟਿੰਗ ਵਿਚ ਬਦਲ ਗਿਆ ਜਦੋਂ ਜਤਿੰਦਰ ਸਿੰਘ ਗਿੱਲ ਨੇ ਸਮੂਹ ਦੋਸਤਾਂ ਮਿੱਤਰਾਂ ਅਤੇ ਇਲਾਕੇ ਦੇ ਲੋਕਾਂ ਨੂੰ ਲੋਕ ਸਭਾ ਚੋਣਾਂ ਦੌਰਾਨ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਆਪ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਦੇ ਹੱਕ ਵਿਚ ਆਪਣਾ ਕੀਮਤੀ ਵੋਟ ਪਾਉਣ ਲਈ ਅਪੀਲ ਕੀਤੀ। ਉਹਨਾਂ ਕਿਹਾ ਕਿ ਸ. ਕੰਗ ਇਕ ਪੜ੍ਹੇ ਲਿਖੇ ਅਤੇ ਜ਼ਮੀਨ ਨਾਲ ਜੁੜੇ ਹੋਏ ਵਿਅਕਤੀ ਹਨ ਅਤੇ ਸਾਨੂੰ ਉਸ ਵਿਅਕਤੀ ਨੂੰ ਹੀ ਆਪਣਾ ਵੋਟ ਪਾਉਣੀ ਚਾਹੀਦੀ ਹੈ ਜੋ ਪਾਰਲੀਮੈਂਟ ਵਿਚ ਜਾ ਕੇ ਪੰਜਾਬ ਵਾਸੀਆਂ ਦੀ ਅਵਾਜ਼ ਬੁਲੰਦ ਕਰੇ। ਉਹਨਾਂ ਆਪਣੇ ਜਨਮ ਦਿਨ ਮੌਕੇ ਵਧਾਈ ਦੇਣ ਵਾਲਿਆਂ ਦੀ ਤਹਿ ਦਿਲ ਤੋਂ ਸ਼ੁਕਰਾਨਾ ਕੀਤਾ।
ਇਸ ਮੌਕੇ ਇੰਦਰਜੀਤ ਸਿੰਘ ਹੈਪੀ ਚੰਡੀਗੜ੍ਹ, ਰਾਜਵੀਰ ਸਿੰਘ ਰਾਜੀ, ਲਵੀ ਲੋਹਟ, ਕਮਲ ਕੈਂਥ, ਸੋਨੀ ਬੱਲੋਮਾਜਰਾ ਸਮੇਤ ਹੋਰ ਭਰਾਵਾਂ ਨੇ ਸ਼ਿਰਕਤ ਕਰਦਿਆਂ ਮੁਬਾਰਕਬਾਦ ਦਿੱਤੀ ਅਤੇ ਆਉਣ ਵਾਲੀਆਂ ਚੋਣਾਂ ਸਬੰਧੀ ਅਗਲੀ ਰਣਨੀਤੀ ਬਣਾਉਣ ਬਾਰੇ ਵਿਚਾਰ ਚਰਚਾ ਕੀਤੀ।

No comments:

Post a Comment