SBP GROUP

SBP GROUP

Search This Blog

Total Pageviews

Sunday, May 19, 2024

ਫੈਕਟਰੀ ਵਰਕਰਾਂ ਨੂੰ ਦਿੱਤਾ ਵੋਟ ਪਾਉਣ ਦਾ ਸੁਨੇਹਾ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 19 ਮਈ : ਜ਼ਿਲ੍ਹਾ ਚੋਣ ਦਫ਼ਤਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਆਮ ਜਨਤਾ ਨੂੰ ਲੋਕ ਸਭਾ ਚੋਣਾਂ-2024 ਲਈ ਵੋਟ ਪਾਉਣ ਦੇ ਸੁਨੇਹੇ ਲੈ ਕੇ ਸਵੀਪ ਟੀਮ ਵੱਲੋਂ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ। 

    ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੇ ਨਿਰਦੇਸ਼ਾਂ ਮੁਤਾਬਿਕ ਅੱਜ ਜ਼ਿਲ੍ਹਾ ਨੋਡਲ ਅਫਸਰ ਸਵੀਪ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਅਤੇ ਚੋਣ ਤਹਿਸੀਲਦਾਰ ਸੰਜੇ ਕੁਮਾਰ ਵੱਲੋਂ ਇੰਡਸਟਰੀਅਲ ਏਰੀਆ ਸੈਕਟਰ 82 ਦੇ ਫੈਕਟਰੀ ਦੇ ਕਾਮਿਆਂ ਨਾਲ ਮੁਲਾਕਾਤ ਕਰਕੇ 1 ਜੂਨ ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ।     


     ਇਸ ਮੌਕੇ ਜ਼ਿਲ੍ਹਾ ਨੋਡਲ ਅਫਸਰ ਸਵੀਪ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਕਿਹਾ ਕਿ ਜਿਸ ਤਰ੍ਹਾਂ ਉਦਯੋਗਿਕ ਇਕਾਈਆਂ ਤੁਹਾਡੇ ਯਤਨਾਂ ਨਾਲ ਅੱਗੇ ਵੱਧ ਰਹੀਆਂ ਹਨ, ਆਓ! ਆਪਣੀ ਇੱਕ-ਇੱਕ ਵੋਟ ਪਾ ਕੇ ਲੋਕਤੰਤਰ ਨੂੰ ਮਜ਼ਬੂਤ ਕਰੀਏ। ਇਸ ਮੌਕੇ ਸਮੂਹ ਕਿਰਤੀਆਂ ਨੇ ਵੋਟ ਪਾਉਣ ਲਈ ਸਹੁੰ ਵੀ ਚੁੱਕੀ। ਚੋਣ ਦਫ਼ਤਰ ਵੱਲੋਂ ਇਸ ਮੌਕੇ ਕਾਮਿਆਂ ਨੂੰ ਟੋਪੀਆਂ ਅਤੇ ਛੱਲੇ ਵੀ ਵੰਡੇ ਗਏ। ਚੋਣ ਕਾਨੂੰਗੋ ਸੁਰਿੰਦਰ ਬੱਤਰਾ ਦੀ ਅਗਵਾਈ ਵਿਚ ਪਿੱਕ-ਅੱਪ ਵੈਨਾਂ ਉਪਰ ਸਟਿੱਕਰ ਵੀ ਚਿਪਕਾਏ ਗਏ।

No comments:


Wikipedia

Search results

Powered By Blogger