SBP GROUP

SBP GROUP

Search This Blog

Total Pageviews

Wednesday, May 8, 2024

ਅਕਾਲੀ ਦਲ ਦੀ ਤਰਸਯੋਗ ਹਾਲਤ ਲਈ ਬਾਦਲ ਤੇ ਮਜੀਠੀਆ ਪਰਿਵਾਰ ਜ਼ੁਮੇਵਾਰ : ਰਵੀਇੰਦਰ ਸਿੰਘ

ਚੰਡੀਗੜ੍ਹ 8 ਮਈ  : ਅਕਾਲੀ ਦਲ 1920 ਦੇ ਪ੍ਰਧਾਨ ਤੇ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਨੇ ਜਾਰੀ ਪ੍ਰੈਸ ਬਿਆਨ ਕਰਦਿਆਂ ਕਿਹਾ ਕਿ ਬਾਦਲਾਂ ਦੀਆਂ ਗਲਤ ਨੀਤੀਆਂ ਦਾ ਖਮਿਆਜ਼ਾ ਸਿੱਖ ਕੌਮ ਭੁਗਤ ਰਹੀ ਹੈ। ਰਵੀਇੰਦਰ ਸਿੰਘ ਮੁਤਾਬਕ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਭਾਜਪਾ ਸਿੱਖ ਕੌਮ ਦੇ ਅੰਦਰੂਨੀ ਮਾਮਲਿਆਂ ਵਿਚ ਦਖ਼ਲਅੰਦਾਜ਼ੀ ਕਰ ਰਹੀ ਹੈ ਜਦਕਿ ਪਹਿਲਾਂ ਬਾਦਲਾਂ ਦੀਆਂ ਭਾਜਪਾਈਆਂ ਗੂੜੀਆਂ ਯਾਰੀਆਂ ਸਨ।‌ਉਨਾ ਸਪੱਸ਼ਟ ਕੀਤਾ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਟਕਸਾਲੀ ਅਕਾਲੀ ਪੰਥਕ ਲੀਡਰਸ਼ਿਪ ਮਜ਼ਬੂਤ ਹੁੰਦੀ ਤਾਂ ਇਹ ਗੱਲ ਦੀ ਨੌਬਤ ਹੀ ਨਹੀਂ ਆਉਣੀ ਸੀ। 



ਸਾਬਕਾ ਸਪੀਕਰ ਮੁਤਾਬਕ ਬਾਦਲਾਂ ਤੇ ਮਜੀਠੀਆ ਪਰਿਵਾਰਾਂ ਨੇ ਪੰਜਾਬ ਤੇ ਪੰਥ ਨਾਲ ਧ੍ਰੋਹ ਕਮਾਇਆ,ਇਨਾਂ ਕੇਵਲ ਆਪਣੇ ਨਿੱਜੀ ਸਵਾਰਥਾਂ ਨੂੰ ਅੱਗੇ ਰੱਖਿਆ ਤੇ ਕੌਮ ਦੇ ਪੰਥਕ ਮਸਲੇ ਵਿਸਾਰ ਦਿੱਤੇ ਗਏ, ਜਿਸ ਲਈ ਸਿੱਖ ਕੌਮ ਇਨਾਂ ਪਰਿਵਾਰਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰੇਗੀ। 

ਸ ਰਵੀਇੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਬਾਦਲ ਪਰਿਵਾਰ ਵਲੋਂ ਪੰਥ ਦਾ ਨਾ-ਵਰਨਣ ਨੁਕਸਾਨ ਕੀਤਾ ਗਿਆ ਹੈ, ਜਿਸ ਦੀ ਭਰਪਾਈ ਲਈ ਇਨਾਂ ਮੌਕਾਪ੍ਰਸਤਾ ਨੂੰ ਅਕਾਲੀ ਦਲ ਤੋਂ ਪਾਸੇ ਕਰਨ ਦਾ ਵੇਲਾ ਆ ਗਿਆ ਹੈ।

No comments:


Wikipedia

Search results

Powered By Blogger