Friday, June 14, 2024

ਕੁਵੈਤ ਵਿੱਚ ਮਰੇ 45 ਭਾਰਤੀਆਂ ਵਿੱਚ ਇੱਕ ਪੰਜਾਬੀ ਵੀ ਸ਼ਾਮਲ, ਅੱਜ ਦਿੱਲੀ ਪਹੁੰਚੇਗੀ ਮ੍ਰਿਤਕ ਦੇਹ

ਚੰਡੀਗੜ੍ਹ, 14 ਜੂਨ, : ਕੁਵੈਤ ਵਿੱਚ ਇੱਕ ਇਮਾਰਤ ਵਿੱਚ ਅੱਗ ਲੱਗਣ ਕਾਰਨ ਕਰੀਬ 45 ਭਾਰਤੀਆਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿੱਚ ਹਿੰਮਤ ਰਾਏ ਪੁੱਤਰ ਰਾਮਲਾਲ ਵਾਸੀ ਜੋਤੀ ਐਨਕਲੇਵ ਹਰਿਆਣਾ ਰੋਡ ਹੁਸ਼ਿਆਰਪੁਰ ਦੀ ਵੀ ਜਾਨ ਚਲੀ ਗਈ ਹੈ। ਉਹ 30 ਸਾਲ ਪਹਿਲਾਂ ਕੁਵੈਤ ਗਿਆ ਸੀ। ਉੱਥੇ ਉਹ NBTC ਸਟੀਲ ਫੈਬਰਿਕ ਕੰਪਨੀ ਦਾ ਫੋਰਮੈਨ ਸੀ।


ਹਿੰਮਤ ਦੀ ਪਤਨੀ ਸਰਬਜੀਤ ਕੌਰ ਅਤੇ 3 ਬੱਚੇ ਇੱਥੇ ਹੁਸ਼ਿਆਰਪੁਰ ਰਹਿ ਰਹੇ ਹਨ। ਉਨ੍ਹਾਂ ਦੀ ਪਤਨੀ ਨੇ ਦੱਸਿਆ ਕਿ ਉਨ੍ਹਾਂ ਦੇ ਘਰ 'ਚ ਸਿਰਫ ਹਿੰਮਤ ਹੀ ਕਮਾਊ ਸੀ। ਸਰਬਜੀਤ ਕੌਰ ਨੇ ਆਪਣੇ ਬੱਚੇ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ।
ਇਸ ਦੌਰਾਨ ਹੁਸ਼ਿਆਰਪੁਰ ਦੀ ਡੀਸੀ ਕੋਮਲ ਮਿੱਤਲ ਨੇ ਕਿਹਾ ਹੈ ਕਿ ਪ੍ਰਸ਼ਾਸਨ ਵੱਲੋਂ ਪੀੜਤ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਹਿੰਮਤ ਦੀ ਮ੍ਰਿਤਕ ਦੇਹ ਅੱਜ ਦਿੱਲੀ ਪਹੁੰਚੇਗੀ। ਉਸ ਨੂੰ ਲਿਆਉਣ ਲਈ ਐਂਬੂਲੈਂਸ ਪਹਿਲਾਂ ਹੀ ਭੇਜੀ ਜਾ ਚੁੱਕੀ ਹੈ।05:22 PM

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger