Thursday, June 6, 2024

ਚੋਣ ਨਤੀਜਿਆਂ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਐਕਸ਼ਨ ਮੋਡ ’ਚ

 ਚੰਡੀਗੜ੍ਹ, 06 ਜੂਨ : ਲੋਕ ਸਭਾ ਚੋਣ ਨਤੀਜੇ ਆਉਣ ਤੋਂ ਬਾਅਦ ਹੁਣ ਮੁੱਖ ਮੰਤਰੀ ਭਗਵੰਤ ਮਾਨ ਐਕਸ਼ਨ ਮੋਡ ਵਿੱਚ ਦਿਖਾਈ ਦੇ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਨਵ ਚੁਣੇ ਗਏ ਐਮਪੀ, ਵਿਧਾਇਕਾਂ ਤੇ ਚੇਅਰਮੈਨਾਂ ਨਾਲ ਮੀਟਿੰਗ ਕਰਕੇ ਚਰਚਾ ਕੀਤੀ ਗਈ। 


ਅੱਜ ਚੋਣ ਨਤੀਜਿਆਂ ਨੂੰ ਲੈਕੇ ਇੱਕ ਅਹਿਮ ਮੀਟਿੰਗ ਕੀਤੀ ਤੇ ਜਿੱਤੀ ਹੋਈ ਤਿੰਨੋਂ ਸੀਟਾਂ (ਸੰਗਰੂਰ, ਹੁਸ਼ਿਆਰਪੁਰ ਤੇ ਸ੍ਰੀ ਅਨੰਦਪੁਰ ਸਾਹਿਬ) ਦੇ ਨਵਨਿਯੁਕਤ ਸਾਂਸਦਾਂ, ਵਿਧਾਇਕਾਂ ਤੇ ਚੇਅਰਮੈਨਾਂ ਨਾਲ ਮੁਲਾਕਾਤ ਕੀਤੀ। ਸਾਰਿਆਂ ਨੂੰ ਮੁੜ ਲੋਕ ਸੇਵਾ ਕਰਨ ਨੂੰ ਕਿਹਾ ਤੇ ਨਵਨਿਯੁਕਤ ਸਾਂਸਦਾਂ ਜੋ ਕਿ ਤਿੰਨੋਂ ਚੰਗੇ ਬੁਲਾਰੇ ਵੀ ਨੇ ਉਹਨਾਂ ਨੂੰ ਸੰਸਦ 'ਚ ਪੰਜਾਬ ਦੇ ਹੱਕਾਂ ਦੀ ਡੱਟਕੇ ਪੈਰਵਾਈ ਕਰਨ ਨੂੰ ਕਿਹਾ। ਮੁੱਖ ਮੰਤਰੀ ਨੇ ਸਾਰਿਆਂ ਨੂੰ ਲੋਕਾਂ 'ਚ ਜਾਕੇ ਲੋਕਸੇਵਾ ਤੇ ਵਿਕਾਸ ਦੇ ਕੰਮ ਕਰਨ ਨੂੰ ਕਿਹਾ।

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger