Thursday, June 6, 2024

ਸੀਜੀਸੀ ਲਾਂਡਰਾਂ ਨੇ ਐਮਬੀਏ ਵਿਿਦਆਰਥੀਆਂ ਲਈ ਬੈਂਕਿੰਗ ਅਤੇ ਵਿੱਤ ਪ੍ਰਮਾਣਿਤ (ਸਰਟੀਫਾਈਡ) ਪ੍ਰੋਗਰਾਮ ਕੀਤਾ ਲਾਂਚ

ਮੋਹਾਲੀ, 06 ਜੂਨ : ਚੰਡੀਗੜ੍ਹ ਬਿਜ਼ਨਸ ਸਕੂਲ ਆਫ਼ ਐਡਮਿਿਨਸਟ੍ਰੇਸ਼ਨ (ਸੀਬੀਐਸਏ)ਸੀਜੀਸੀ ਲਾਂਡਰਾਂ ਵੱਲੋਂ ਬਜਾਜ ਫਿਨਸਰਵ ਦੇ ਸਹਿਯੋਗ ਨਾਲ ਬੈਂਕਿੰਗਵਿੱਤ ਅਤੇ ਬੀਮਾ ਖੇਤਰਾਂ (ਸੀਪੀਬੀਐਫਆਈ) ਵਿੱਚ ਇੱਕ ਪ੍ਰਮਾਣਿਤ ਪ੍ਰੋਗਰਾਮ ਐਮਬੀਏ ਦੇ ਵਿਿਦਆਰਥੀਆਂ ਲਈ ਲਾਂਚ ਕੀਤਾ ਗਿਆ ਹੈ।


ਇਸ ਪ੍ਰੋਗਰਾਮ ਨੂੰ 96 ਘੰਟਿਆਂ ਤੱਕ ਚੱਲਣ ਵਾਲੇ ਚਾਰ ਕਿਉਰੇਟ ਕੀਤੇ ਮੋਡਿਊਲਾਂ ਵਿੱਚ ਬਣਾਇਆ ਗਿਆ ਹੈ।ਇਹ ਸੀਪੀਬੀਐਫਆਈ ਪ੍ਰੋਗਰਾਮ ਹਾਈਬ੍ਰਿਡ ਮੋਡ ਵਿੱਚ ਕਰਵਾਇਆ ਜਾਵੇਗਾ। ਇਸ ਵਿੱਚ ਵਿਿਦਆਰਥੀਆਂ ਲਈ ਸਿਧਾਂਤਕ ਸੂਝਪ੍ਰੈਕਟੀਕਲ ਕੇਸ ਸਟੱਡੀਜ਼ਅਤੇ ਇੰਟਰਐਕਟਿਵ ਸੈਸ਼ਨ ਸ਼ਾਮਲ ਹੋਣਗੇ ਜੋ ਪ੍ਰੋਗਰਾਮ ਦੇ ਹਿੱਸੇ ਵਜੋਂ ਪੇਸ਼ ਕੀਤੀ ਗਈ ਵਿਆਪਕ ਸਿਖਲਾਈ ਅਤੇ ਮਾਰਗਦਰਸ਼ਨ ਦੇ ਜ਼ਰੀਏਸੀਜੀਸੀ ਦੇ ਵਿਿਦਆਰਥੀਆਂ ਨੂੰ ਇੰਡਸਟਰੀ ਪ੍ਰੈਕਟਿਸ ਅਤੇ ਉੱਭਰ ਰਹੇ ਰੁਝਾਨਾਂ ਦੀ ਸੰਪੂਰਨ ਸਮਝ ਪ੍ਰਦਾਨ ਕਰਨਗੇ।ਇਹ ਪ੍ਰੋਗਰਾਮ ਵਿਿਦਆਰਥੀਆਂ ਨੂੰ ਭਵਿੱਖ ਵਿੱਚ ਬੈਂਕਿੰਗਵਿੱਤ ਅਤੇ ਬੀਮਾ ਖੇਤਰਾਂ ਵਿੱਚ ਸਫਲ ਕਰੀਅਰ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਕਰਨ ਵਿੱਚ ਸਹਾਇਤਾ ਕਰੇਗਾ। ਇਸ ਪ੍ਰੋਗਰਾਮ ਦੇ ਉਦਘਾਟਨੀ ਭਾਸ਼ਣ ਦਾ ਸੰਚਾਲਨ ਪ੍ਰਸਿੱਧ ਲੀਡ ਟਰੇਨਰ ਅਤੇ ਵਿੱਤੀ ਮਾਹਿਰ ਸ੍ਰੀ ਕੰਵਲਜੀਤ ਸਿੰਘ ਵੱਲੋਂ ਕੀਤਾ ਗਿਆ।

ਇਸ ਮੌਕੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਡਾ.ਰਮਨਦੀਪ ਸੈਣੀਡਾਇਰੈਕਟਰ ਪ੍ਰਿੰਸੀਪਲਸੀਬੀਐਸਏਸੀਜੀਸੀ ਲਾਂਡਰਾਂ ਨੇ ਦੱਸਿਆ ਕਿ ਇਸ ਪਹਿਲਕਦਮੀ ਦਾ ਮੁੱਖ ਉਦੇਸ਼ ਸੀਜੀਸੀ ਵੱਲੋਂ ਵਪਾਰ ਪ੍ਰਬੰਧਨ ਵਿਿਦਆਰਥੀਆਂ (ਬਿਜ਼ਨਸ ਮੈਨੇਜਮੈਂਟ ਸਟੂਡੈਂਟਸ) ਨੂੰ ਬੈਂਕਿੰਗਵਿੱਤ ਅਤੇ ਬੀਮਾ ਖੇਤਰਾਂ ਵਿੱਚ ਨਵੀਨਤਮ ਗਿਆਨ ਨਾਲ ਲੈਸ ਕਰਕੇ ਉਨ੍ਹ੍ਹਾਂ ਨੂੰ ਭਵਿੱਖ ਦੇ ਮਾਹਰ ਉਦਮੀਆਂ ਵਜੋਂ ਤਿਆਰ ਕਰਨਾ ਹੈ ਤਾਂ ਜੋ ਉਨ੍ਹਾਂ ਦੇ ਕਰੀਅਰ ਦੀਆਂ ਸੰਭਾਵਨਾਵਾਂ ਨੂੰ ਵਧਾਇਆ ਜਾ ਸਕੇ।

No comments:

Post a Comment