Saturday, September 21, 2024

ਮੋਹਾਲੀ ਦੇ ਫੇਜ਼ 7 ਦੇ ਸਰਕਾਰੀ ਸਕੂਲ ਦੀ ਸਫ਼ਾਈ ਲਈ ਨਗਰ ਨਿਗਮ ਆਈ ਅੱਗੇ

ਸਕੂਲ ਸਟਾਫ਼ ਦੇ ਸਹਿਯੋਗ ਨਾਲ ਚਲਾਇਆ ਸਫ਼ਾਈ ਅਭਿਆਨ 

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 21 ਸਤੰਬਰ : ਮੋਹਾਲੀ ਦੇ ਫੇਜ਼ 7 ਦੇ ਸਰਕਾਰੀ ਸਕੂਲ ਵਿੱਚ ਘਾਹ-ਬੂਟੀ ਆਦਿ ਦੀ ਸਫ਼ਾਈ ਲਈ ਨਗਰ ਨਿਗਮ ਮੋਹਾਲੀ ਵੱਲੋਂ ਸਕੂਲ ਸਟਾਫ ਨਾਲ ਮਿਲ ਕੇ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ ਗਈ।


     ਇਹ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ ਰੰਜੀਵ ਕੁਮਾਰ ਨੇ ਦੱਸਿਆ ਕਿ ਕਮਿਸ਼ਨਰ ਸ੍ਰੀ ਟੀ ਬੈਨਿਥ ਦੇ ਧਿਆਨ ਵਿੱਚ ਆਇਆ ਸੀ ਕਿ ਉਕਤ ਸਕੂਲ ਵਿੱਚ ਘਾਹ-ਬੂਟੀ ਵੱਡੀ ਮਾਤਰਾ ਚ ਹੋਣ ਕਾਰਨ ਸਕੂਲ ਦੀ ਦਿੱਖ ਪ੍ਰਭਾਵਿਤ ਹੋ ਰਹੀ ਹੈ, ਜਿਸ ਤੇ ਉਨ੍ਹਾਂ ਵੱਲੋਂ ਤੁਰੰਤ ਨਿਗਮ ਟੀਮ ਨੂੰ ਸਕੂਲ ਦੇ ਹੈਡ ਟੀਚਰ ਨਾਲ ਸੰਪਰਕ ਕਰਕੇ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਉਣ ਦੀ ਹਦਾਇਤ ਕੀਤੀ ਗਈ।

     ਸਹਾਇਕ ਕਮਿਸ਼ਨਰ ਅਨੁਸਾਰ ਸਫ਼ਾਈ ਮੁਹਿੰਮ ਦੌਰਾਨ ਜਿੱਥੇ ਘਾਹ-ਬੂਟੀ ਦੀ ਸਫ਼ਾਈ ਕੀਤੀ ਗਈ ਉੱਥੇ ਨਗਰ ਨਿਗਮ ਵੱਲੋਂ ਸਕੂਲ ਸਟਾਫ਼ ਦੇ ਸਹਿਯੋਗ ਨਾਲ ਸਕੂਲ ਦੇ ਬਾਥਰੂਮਾਂ ਦੀ ਸਫ਼ਾਈ ਵੀ ਕਰਵਾਈ ਗਈ ਹੈ।

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger