SBP GROUP

SBP GROUP

Search This Blog

Total Pageviews

Thursday, January 14, 2021

ਮੋਹਾਲੀ ਪ੍ਰੈੱਸ ਕਲੱਬ ਦਾ 13ਵਾਂ ‘ਧੀਆਂ ਦੀ ਲੋਹੜੀ’ ਮੇਲਾ ਯਾਦਗਾਰੀ ਹੋ ਨਿੱਬੜਿਆ

 ਮੋਹਾਲੀ, 13 ਜਨਵਰੀ :  ਮੋਹਾਲੀ ਪ੍ਰੈੱਸ ਕਲੱਬ ਵੱਲੋਂ ਧੀਆਂ ਦੀ ਲੋਹੜੀ ਦਾ 13ਵਾਂ ਸੱਭਿਆਚਾਰਕ ਮੇਲਾ ਪੂਰੀ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਪ੍ਰਸਿੱਧ ਪੰਜਾਬੀ ਗਾਇਕਾਂ, ਗੁਰਕ੍ਰਿਪਾਲ ਸੂਰਾਪੁਰੀ, ਸਤਵਿੰਦਰ ਬੁੱਗਾ, ਏਕਮ ਸਿੰਘ, ਅਮਰ ਸੈਂਹਬੀ, ਸੁਖਪ੍ਰੀਤ ਕੌਰ, ਸੁਰਾਂ ਦੇ ਜਾਦੂਗਰ ਬਲਦੇਵ ਕਾਕੜੀ ਅਤੇ ਪੰਜਾਬੀ ਫ਼ਿਲਮਾਂ ਦੀ ਪਿੱਠਵਰਤੀ ਗਾਇਕਾ ਅਤੇ ‘ਲੌਂਗ-ਲਾਚੀ ਫੇਮ’ ਮੰਨਤ ਨੂਰ ਨੇ ਆਪਣੀ ਸੁਰੀਲੀ ਅਵਾਜ਼ ਵਿੱਚ ਮਖਣੀ ਸਾਊਂਡ ਦੀਆਂ ਮਨਮੋਹਕ ਧੁਨਾਂ ਉਤੇ ਗੀਤਾਂ ਦੀਆਂ ਪੇਸ਼ਕਾਰੀਆਂ ਨਾਲ ਮੇਲੇ ਨੂੰ ਸ਼ਿਖਰਾਂ ’ਤੇ ਪਹੁੰਚਾ ਦਿੱਤਾ।


ਮੇਲੇ ਦਾ ਅਗਾਜ਼ ਕਿਸਾਨੀ ਸੰਘਰਸ਼ ਵਿੱਚ ਸ਼ਹੀਦੀ ਦਾ ਜਾਮ ਪੀ ਚੁੱਕੇ ਸੂਰਬੀਰਾਂ ਨੂੰ ਇੱਕ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ ਤੇ ਸੰਘਰਸ਼ ਦੀ ਜਿੱਤ ਦੀ ਕਾਮਨਾ ਕੀਤੀ ਗਈ। ਇਸ ਮੌਕੇ ਐਡਵੋਕੇਟ ਕੰਵਰਬੀਰ ਸਿੰਘ ਸਿੱਧੂ, ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਯੋਗਰਾਜ, ਜ਼ਿਲ੍ਹਾ ਪ੍ਰੀਸ਼ਦ ਮੋਹਾਲੀ ਦੀ ਚੇੇਅਰਪਰਸਨ ਜਸਵਿੰਦਰ ਕੌਰ ਦੁਰਾਲੀ ਅਤੇ ਬ੍ਰਿਗੇਡੀਅਰ (ਰਿਟਾ.) ਰਾਜਿੰਦਰ ਸਿੰਘ ਕਾਹਲੋੋਂ ਅਤੇ ਸ੍ਰ. ਗੁਰਧਿਆਨ ਸਿੰਘ ਨੇ ਵੀ ਹਾਜ਼ਰੀ ਭਰੀ। ਐਡਵੋਕੇਟ ਸਿੱਧੂ ਨੇ ਕਲੱਬ ਵੱਲੋਂ ਧੀਆਂ ਦੀ ਲੋਹੜੀ ਦੀਆਂ ਮਨਾਉਣ ਦੀ ਪਰੰਪਰਾ ਦੀ ਪ੍ਰਸ਼ੰਸਾ ਕੀਤੀ ਅਤੇ ਆਪਣੇ ਪਿਤਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਰਾਹੀਂ ਕਲੱਬ ਨੂੰ ਇੱਕ ਲੱਖ ਰੁਪਏ ਦੀ ਮਾਲੀ ਸਹਾਇਤਾ ਕਰਨ ਦਾ ਐਲਾਨ ਕੀਤਾ। ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਨੇ ਕਿਹਾ ਕਿ ਮੋਹਾਲੀ ਪ੍ਰੈੱਸ ਕਲੱਬ ਵੱਲੋਂ ਧੀਆਂ ਦੀ ਲੋਹੜੀ ਮਨਾਉਣ ਲਈ ਆਪਣੇ ਵਿਰਸੇ ਨੂੰ ਜਿੰਦਾ ਰੱਖਣ ਦਾ ਮੀਲ ਪੱਥਰ ਦੱਸਿਆ। ਉਨ੍ਹਾਂ ਦਿੱਲੀ ਵਿੱਚ ਕਿਸਾਨਾਂ ਦੇ ਸਫ਼ਲ ਧਰਨੇ ਨੂੰ ਅਜ਼ਾਦੀ ਤੋਂ ਬਾਅਦ ਸਭ ਤੋਂ ਵੱਡਾ ਅੰਦੋਲਨ ਦੱਸਿਆ ਅਤੇ ਕਿਹਾ ਕਿ ਇਸ ਨਾਲ ਭਾਰਤ ਦੇ ਅੰਨਦਾਤਿਆਂ ਦੀ ਜਿੱਤ ਯਕੀਨੀ ਹੋਵੇਗੀ।
ਇਸ ਮੌਕੇ ਪਿਛਲੇ ਸਾਲ ਕਲੱਬ ਮੈਂਬਰਾਂ ਦੇ ਪਰਿਵਾਰ ਵਿੱਚ ਸ਼ਾਮਲ ਹੋਈਆਂ ਨਵ-ਜੰਮੀਆਂ ਬੱਚੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਡਾ. ਯੋਗਰਾਜ ਅਤੇ ਐਡਵੋਕੇਟ ਕੰਵਰਬੀਰ ਸਿੰਘ ਸਿੱਧੂ ਨੇ ਸਾਂਝੇ ਤੌਰ ਤੇ ਮੋਹਾਲੀ ਪ੍ਰੈੱਸ ਕਲੱਬ ਦਾ ਕੈਲੰਡਰ  ਅਤੇ ਸੋਵੀਨਾਰ ਵੀ ਰਿਲੀਜ਼ ਕੀਤਾ ਗਿਆ। ਉਨ੍ਹਾਂ ਵੱਲੋਂ ਆਏ ਕਲਾਕਾਰਾਂ ਨੂੰ ਲੋਈ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਰੋਨਾ ਯੋਧੇ ਮੰਨੇ ਜਾਂਦੇ ਡਾਕਟਰਾਂ ਦੀ ਟੀਮ ਨੂੰ ਵੀ ਕੀਤਾ ਗਿਆ। ਐਫ.ਐਮ. ਰੇਡੀਓ-94.3 ਦੀ ਆਰ.ਜੇ. ਮੀਨਾਕਸ਼ੀ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ।
 ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਗੁਰਜੀਤ ਸਿੰਘ ਬਿੱਲਾ ਅਤੇ ਜਨਰਲ ਸਕੱਤਰ ਹਰਬੰਸ ਸਿੰਘ ਬਾਗੜੀ ਨੇ ਦੱਸਿਆ ਕਿ ਧੀਆਂ ਦੀ ਲੋਹੜੀ ਬਾਲਣ ਦੀ ਰਸਮ ਸਮਾਜ ਸੇਵੀ ਮੈਡਮ ਜਗਜੀਤ ਕੌਰ ਕਾਹਲੋਂ ਅਤੇ ਸ੍ਰੀਮਤੀ ਬਲਜੀਤ ਕੌਰ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਨੇ ਨਿਭਾਈ ਅਤੇ ਬੱਚਿਆਂ ਨੂੰ ਲੋਹੜੀ ਦੀਆਂ ਵਧਾਈਆਂ ਦਿੱਤੀਆਂ। ਪ੍ਰੋਗਰਾਮ ਦਾ ਅਗਾਜ਼ ਸੁਰਾਂ ਦੇ ਜਾਦੂਗਰ ਬਲਦੇਵ ਕਾਕੜੀ ਨੇ ਧਾਰਮਿਕ ਗੀਤ ‘ਜੀਤੋ ਪੀ ਲੈ ਪਾਣੀ ਵਾਰ ਕੇ’ ਅਤੇ ‘ਛੱਲਾ’ ਗਾ ਕੇ ਕੀਤਾ। ਜੱਸ ਰਿਕਾਰਡਜ਼ ਦੀ ਪੇਸ਼ਕਸ਼ ਸੁਖਪ੍ਰੀਤ ਕੌਰ ਨੇ ਸੁਰੀਲੀ ਅਵਾਜ਼ ਵਿੱਚ ਚਰਚਿਤ ਗੀਤ ‘ਦੋ ਤਾਰਾ ਵੱਜਦਾ ਵੇ’ ਅਤੇ ‘ਧੀਆਂ ਦੀ ਲੋਹੜੀ’ ਪੇਸ਼ ਕਰਕੇ ਮੇਲੇ ਨੂੰ ਅੱਗੇ ਤੋਰਿਆ, ਨੌਜਵਾਨ ਗਾਇਕ ਏਕਮ ਸਿੰਘ ਨੇ ‘ਮੈਂ ਤੇਰੀ ਤੂੰ ਮੇਰਾ ਡੋਲ ਨਾ ਜਾਵੀਂ ਵੇ’ ਅਤੇ ‘ਝਾਂਜਰ ਮੁਲਤਾਨ’ ਪੇਸ਼ ਕਰਕੇ ਆਪਣੀ ਬੁਲੰਦ ਅਵਾਜ਼ ’ਚ ਗਾ ਕੇ ਮੇਲੇ ਨੂੰ ਚਾਰ ਚੰਨ ਲਾਏ, ਨੌਜਵਾਨ ਗਾਇਕ ਅਮਰ ਸੈਂਬੀ ਨੇ ‘ਜੁੱਤੀ ਗੋਲਡ ਦੀ’ ਅਤੇ ‘ਪੱਗ ਦਾ ਸਟਾਇਲ’ ਪੇਸ਼ ਕਰ ਕੇ ਮੇਲੇ ਵਿੱਚ ਗਰਮੀ ਪੈਦਾ ਕੀਤੀ। ਪੰਜਾਬੀ ਫਿਲਮਾਂ ਦੀ ਪਿੱਠਵਰਤੀ ਗਾਇਕਾ ਮੰਨਤ ਨੂੁਰ ਨੇ ‘ਲੌਂਗ ਲਾਚੀ’, ‘ਸ਼ੀਸ਼ਾ’ ਅਤੇ ‘ਮੈਨੂੰ ਗੱਡੀ ਵਿੱਚ ਪੰਜਾਬ ਵਿੱਚ ਘੁਮਾ ਦੇ ਸੋਹਣਿਆਂ’ ਦੀ ਪੇਸ਼ ਕਰਕੇ ਮੇਲੇ ਨੂੰ ਸ਼ਿਖਰਾਂ ’ਤੇ ਪਹੁੰਚਾ ਦਿੱਤਾ। ਉੱਘੇ ਗਾਇਕ ਸਤਵਿੰਦਰ ਬੁੱਗਾ ਨੇ ‘ਛੱਲੇ ਨਾਲ ਜੁਗਨੀ ਅਟੈਚ’ ਹੋ ਗਈ ਅਤੇ ਤੂਤਾਂ ਵਾਲਾ ਖੂਹ ਪੇਸ਼ ਕਰਕੇ ਦਰਸ਼ਕਾਂ ਨੂੰ ਨੱਚਣ ਲਾ ਦਿੱਤਾ। ਅੰਤ ਵਿੱਚ ਨੌਜਵਾਨ ਗਾਇਕ ਗੁਰਕ੍ਰਿਪਾਲ ਸਿੰਘ ਸੂਰਾਪੁਰੀ ਨੇ ‘ਤੇਰੇ ਨਾਲ ਹੱਸ ਕੀ ਲਿਆ ਮੁੰਡਿਆ’, ਐਵੇਂ ਕਾਹਨੂੰ ਪਾਈ ਫਿਰ ਝਾਂਜਰਾਂ, ‘ਯਾਰੀ ਲਾ ਕੇ ਜਿਹੜੇ ਮੁੱਖ ਮੋੜ ਜਾਂਦੇ ਨੇ’ ਅਤੇ ਬੋਲੀਆਂ ਪਾ ਕੇ ਦਰਸ਼ਕਾਂ ਨੂੰ ਨੱਚਣ ਲਾ ਦਿੱਤਾ। ਮੇਲੇ ਵਿੱਚ ਸਟੇਜ ਸਕੱਤਰ ਦੀ ਭੂਮਿਕਾ ਇਕਬਾਲ ਗੁੰਨੋਮਾਜਰਾ ਵੱਲੋਂ ਬਾਖੂਬੀ ਨਿਭਾਈ ਗਈ। ਉਨ੍ਹਾਂ ਆਪਣੀ ਸ਼ਾਇਰੋ ਸ਼ਾਇਰੀ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। 

No comments:


Wikipedia

Search results

Powered By Blogger