ਐਸ.ਏ.ਐਸ. 01 ਫਰਵਰੀ :ਪੰਜਾਬ ਰਾਜ ਚੋਣ
ਕਮਿਸ਼ਨ ਵਲੋਂ ਨਗਰ ਨਿਗਰ / ਨਗਰ ਕੌਸਲਾਂ ਦੀਆਂ ਚੋਣਾਂ ਲਈ ਅਬਜ਼ਵਰ ਨਿਯੁਕਤ ਕਰ ਦਿੱਤੇ ਗਏ
ਹਨ। ਇਹ ਜਾਣਕਾਰੀ ਦਿੰਦਿਆਂ ਸ੍ਰੀਮਤੀ ਆਸ਼ੀਕਾ ਜੈਨ ਵਧੀਨ ਜ਼ਿਲ੍ਹਾ ਚੋਣਕਾਰ ਅਫਸਰ, ਨੇ
ਦੱਸਿਆ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਲਈ 2 ਆਈ.ਏ.ਐਸ. ਅਧਿਕਾਰੀਆਂ ਸ੍ਰੀ ਕੇਸ਼ਵ
ਹਿੰਗੋਨੀਆ ਅਤੇ ਮੈਡਮ ਕੰਵਲਪ੍ਰੀਤ ਬਰਾੜ ਨੂੰ ਅਬਜ਼ਵਰ ਲਗਾਇਆ ਗਿਆ ਹੈ। ਇਨ੍ਹਾਂ ਅਬਜ਼ਵਰਾਂ
ਦੀ ਨਿਗਰਾਨੀ ਹੇਠ ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਕਰਵਾਈਆਂ ਜਾਣਗੀਆਂ ।
ਜ਼ਿਕਰਯੋਗ
ਹੈ ਕਿ ਇਨ੍ਹਾਂ ਚੋਣਾਂ ਲਈ ਪਹਿਲਾਂ ਹੀ 9 ਰਿਟਰਨਿੰਗ ਅਫਸਰ ਜਿਨ੍ਹਾਂ ਵਿੱਚ ਮਿਊਂਸੀਪਲ
ਕਾਰਪੋਰੇਸ਼ਨ ਐਸ.ਏ.ਐਸ. ਨਗਰ 1 ਤੋਂ 25 ਤੱਕ ਲਈ ਸ੍ਰੀ ਜਗਦੀਪ ਸਹਿਗਲ , ਪੀ.ਸੀ.ਐਸ.
ਐਸ.ਡੀ.ਐਮ. ਮੋਹਾਲੀ, ਮਿਊਂਸੀਪਲ ਕਾਰਪੋਰੇਸ਼ਨ ਐਸ.ਏ.ਐਸ ਨਗਰ 26 ਤੋਂ 50 ਤੱਕ ਲਈ ਸ੍ਰੀ
ਗੁਰਜਿੰਦਰ ਸਿੰਘ ਬੈਨੀਪਾਲ , ਜ਼ਿਲ੍ਹਾ ਮਾਲ ਅਫਸਰ ਮੋਹਾਲੀ, ਮਿਊਂਸੀਪਲ ਕੌਸਲ ਬਨੂੰੜ ਲਈ
ਸ੍ਰੀ ਗਰੀਸ਼ ਵਰਮਾ , ਸਹਾਇਕ ਕਮਿਸ਼ਨਰ ਐਮ.ਸੀ. ਮੋਹਾਲੀ, ਮਿਊਂਸੀਪਲ ਕੌਸਲ ਖਰੜ ਲਈ ਸ੍ਰੀ
ਹਿਮਾਸ਼ੂ ਜੈਨ ਆਈ.ਏ.ਐਸ. ਐਸ.ਡੀ.ਐਮ. ਖਰੜ, ਮਿਊਂਸੀਪਲ ਕੌਸਲ ਜਰੀਕਪੁਰ ਲਈ ਸ੍ਰੀ ਪਵਿੱਤਰ
ਸਿੰਘ ਪੀ.ਸੀ.ਐਸ. ਐਸਟੇਟ ਅਫਸਰ (ਪਲਾਂਟਸ) ਗਮਾਂਡਾ ਐਸ.ਏ.ਐਸ. ਨਗਰ, ਮਿਊਂਸੀਪਲ ਕੌਸਲ
ਡੇਰਾਬੱਸੀ ਲਈ ਸ੍ਰੀ ਕੁਲਦੀਪ ਸਿੰਘ ਬਾਵਾ , ਪੀ.ਸੀ.ਐਸ. , ਐਸ.ਡੀ.ਐਮ. ਡੇਰਾਬੱਸੀ ,
ਮਿਊਂਸੀਪਲ ਕੌਸਲ ਕੁਰਾਲੀ ਲਈ ਮੈਡਮ ਮਨੀਸ਼ਾ ਰਾਣਾ , ਆਈ.ਏ.ਐਸ. ਸਹਾਇਕ ਕਮਿਸ਼ਨਰ
(ਯੂ.ਟੀ.), ਐਸ.ਏ.ਐਸ. ਨਗਰ , ਨਗਰ ਪੰਚਾਇਤ ਨਯਾਂ ਗਾਓ ਲਈ ਸ੍ਰੀ ਤਰਸੇਮ ਚੰਦ ,
ਪੀ.ਸੀ.ਐਸ. ਸਹਾਇਕ ਕਮਿਸ਼ਨਰ(ਸ਼ਿਕਾਇਤਾਂ ) ਮੋਹਾਲੀ, ਨਗਰ ਪੰਚਾਇਤ ਲਾਲੜੂ ਲਈ ਸ੍ਰੀ ਮਹੇਸ਼
ਬਾਂਸਲ , ਐਸਟੇਂਟ ਅਫਸਰ (ਹਾਊਸਿੰਗ) , ਗਮਾਂਡਾ , ਐਸ.ਏ.ਐਸ.ਨਗਰ ਨਿਯੁਕਤ ਕੀਤੇ ਗਏ ਹਨ
ਅਤੇ 9 ਸਹਾਇਕ ਰਿਟਰਨਿੰਗ ਅਫਸਰ ਨਿਯੁਕਤ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਵੱਲੋਂ ਨਾਮਜ਼ਦਗੀ
ਪੱਤਰ 30 ਜਨਵਰੀ 2021 ਤੋਂ ਲਏ ਜਾ ਰਹੇ ਹਨ। ਅਤੇ 03 ਫਰਵਰੀ 2021 ਤੱਕ ਸਵੇਰੇ 11 ਤੋਂ
ਸ਼ਾਮ 3 ਵਜੇ ਤੱਕ ਨਾਮਜ਼ਦਗੀ ਪੱਤਰ ਪ੍ਰਾਪਤ ਕੀਤੇ ਜਾਣਗੇ।


No comments:
Post a Comment