ਮੋਹਾਲੀ, 14 ਅਪ੍ਰੈਲ (ਗੁਰਪ੍ਰੀਤ ਸਿੰਘ ਕਾਂਸਲ ): ਪੰਜਾਬੀ ਸੱਭਿਆਚਾਰ, ਪੰਜਾਬੀ ਬੋਲੀ ਅਤੇ ਪੰਜਾਬੀ ਜਨ-ਜੀਵਨ ਨੂੰ ਪ੍ਰਚਾਰ ਅਤੇ ਪ੍ਰਸਾਰ ਕਰਨ ਦੇ ਲਈ ਪੰਜਾਬੀ ਸਿਨੇਮਾ ਇੱਕ ਵਧੀਆ ਸਾਧਨ ਹੈ ਪ੍ਰੰਤੂ ਕਰੋਨਾ ਮਹਾਂਮਾਰੀ ਦੇ ਮੌਜੂਦਾ ਦੌਰ ਵਿੱਚ ਪੰਜਾਬੀ ਸਿਨੇਮਾ ਵੀ ਪਿਛਲੇ ਲਗਭਗ ਇੱਕ ਸਾਲ ਤੋਂ ਬਹੁਤ ਹੀ ਨਾਜ਼ੁਕ ਦੌਰ ਵਿੱਚੋਂ ਗੁਜ਼ਰਦਾ ਆ ਰਿਹਾ ਹੈ। ਕਰੋਨਾ ਮਹਾਂਮਾਰੀ ਕਾਰਨ ਪਿਛਲੇ ਲਗਭਗ 13 ਮਹੀਨਿਆਂ ਤੋਂ ਪੰਜਾਬ ਸਿਨੇਮੇ ਵਿੱਚ ਆਈ ਖਡ਼ੋਤ ਨੂੰ ਤੋਡ਼ਨ ਲਈ ਪੰਜਾਬੀ ਸਿਨੇਮੇ ਨਾਲ ਜੁਡ਼ੇ ਹਰ ਵਿਅਕਤੀ ਨੂੰ ਇੱਕਜੁੱਟ ਹੋਣਾ ਸਮੇਂ ਦੀ ਮੁੱਖ ਲੋਡ਼ ਹੈ। ਨੌਰਥ ਜ਼ੋਨ ਫ਼ਿਲਮ ਤੇ ਟੀ.ਵੀ. ਆਰਟਿਸਟਸ ਐਸੋਸੀਏਸ਼ਨ (ਨਜ਼ਫਟਾ) ਇਸ ਇੱਕਜੁਟਤਾ ਦੇ ਲਈ ਹਮੇਸ਼ਾਂ ਯਤਨਸ਼ੀਲ ਹੈ। ਇਹ ਵਿਚਾਰ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਅਦਾਕਾਰ ਸ਼ਵਿੰਦਰ ਮਾਹਲ, ਗਾਇਕ ਅਦਾਕਾਰ ਤੇ ਪ੍ਰੋਡਿਊਸਰ ਕਰਮਜੀਤ ਅਨਮੋਲ ਅਤੇ ਰੰਗ ਮੰਚ ਦੇ ਮੰਨੇ ਪ੍ਰਮੰਨੇ ਆਰਟਿਸਟ ਸਰਦਾਰ ਸੋਹੀ ਨੇ ਸੰਸਥਾ ਦੇ ਦਫ਼ਤਰ ਵਿਖੇ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਦਿੱਤੀ।
Menu Footer Widget
SBP GROUP
Search This Blog
Total Pageviews
Wednesday, April 14, 2021
ਪੰਜਾਬੀ ਸਿਨੇਮਾ ਜਗਤ ਨਾਲ ਹਮੇਸ਼ਾਂ ਤੋਂ ਹੀ ਸਾਰਥਕ ਭੂਮਿਕਾ ਨਿਭਾਉਂਦਾ ਆ ਰਹੇ ਮੀਡੀਆ ਤੋਂ ਸਾਰਥਕ ਹੁੰਗਾਰੇ ਦੀ ਭਰਪੂਰ ਆਸ : ਸ਼ਵਿੰਦਰ ਮਾਹਲ
Subscribe to:
Post Comments (Atom)
Wikipedia
Search results


No comments:
Post a Comment