SBP GROUP

SBP GROUP

Search This Blog

Total Pageviews

Thursday, October 20, 2022

ਸੀਜੀਸੀ ਲਾਂਡਰਾ ਵਿਖੇ ‘ਫਾਰਮਾਸੀਟੀਕਲ ਸੈਕਟਰ ਵਿੱਚ ਸਸਟੇਨੇਬਿਲਟੀ ਐਂਡ ਇੰਪਲੋਏਬਿਲਟੀ ਸਕਿੱਲਜ਼ ਵਿਸ਼ੇ ’ਤੇ ਵਿਚਾਰ ਗੋਸ਼ਟੀ

 ਐਸ.ਏ.ਐਸ ਨਗਰ 19 ਅਕਤੂਬਰ : ਚੰਡੀਗੜ੍ਹ ਕਾਲਜ ਆਫ਼ ਫਾਰਮੇਸੀ (ਸੀਸੀਪੀ), ਸੀਜੀਸੀ ਲਾਂਡਰਾ ਵੱਲੋਂ ਪੰਜਾਬ ਸਟੇਟ ਫਾਰਮੇਸੀ ਕੌਂਸਲ, ਪੰਜਾਬ ਫਾਰਮੇਸੀ ਆਫੀਸਰਜ਼ ਐਸੋਸੀਏਸ਼ਨ ਅਤੇ ਏਪੀਟੀਆਈ ਦੇ ਸਹਿਯੋਗ ਨਾਲ ਫਾਰਮਾਸੀਟੀਕਲ ਸੈਕਟਰ ਵਿੱਚ ਸਸਟੇਨੇਬਿਲਟੀ ਐਂਡ ਇੰਪਲੋਏਬਿਲਟੀ ਸਕਿੱਲਜ਼ਵਿਸ਼ੇ ਤੇ ਇੱਕ ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਇਸ ਖਾਸ ਪ੍ਰੋਗਰਾਮ ਦਾ ਉਦੇਸ਼ ਅੱਪਸਕਿਿਲੰਗ ਦੀ ਮਹੱਤਤਾ ਬਾਰੇ ਚਰਚਾ ਕਰਨਾ ਅਤੇ ਨਾਲ ਹੀ ਰੁਜ਼ਗਾਰ ਯੋਗਤਾ ਨੂੰ ਕਾਇਮ ਰੱਖਣ ਅਤੇ ਮਜ਼ਬੂਤ ਕਰਨ ਲਈ ਫਾਰਮਾਸਿਊਟੀਕਲ ਸੈਕਟਰ ਵਿੱਚ ਨਵੀਨਤਮ ਵਿਕਾਸ ਨਾਲ ਤਾਲਮੇਲ ਕਾਇਮ ਕਰਨਾ ਸੀ।


ਇਸ ਵਿਚਾਰ ਗੋਸ਼ਟੀ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਸ੍ਰੀ ਸੁਸ਼ੀਲ ਕੁਮਾਰ ਬਾਂਸਲ, ਪ੍ਰਧਾਨ, ਪੰਜਾਬ ਰਾਜ ਫਾਰਮੇਸੀ ਕੌਂਸਲ ਵੱਲੋਂ ਵਿਸ਼ੇਸ਼ ਮਹਿਮਾਨਾਂ ਸ੍ਰੀ ਨਰਿੰਦਰ ਮੋਹਨ ਸ਼ਰਮਾ, ਪ੍ਰਧਾਨ, ਪੰਜਾਬ ਰਾਜ ਫਾਰਮੇਸੀ ਅਫਸਰ ਐਸੋਸੀਏਸ਼ਨ, ਡਾ.ਪੀਐਨ ਹਰੀਸ਼ਕੇਸ਼ਾ, ਕੈਂਪਸ ਡਾਇਰੈਕਟਰ, ਸੀਜੀਸੀ ਲਾਂਡਰਾ ਅਤੇ ਹੋਰ ਪਤਵੰਤਿਆਂ ਦੀ ਮੌਜੂਦਗੀ ਹੇਠ ਕੀਤਾ ਗਿਆ। ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਸ੍ਰੀ ਬਾਂਸਲ ਨੇ ਭਾਰਤੀ ਫਾਰਮੇਸੀ ਖੇਤਰ ਵਿੱਚ ਪੰਜਾਬ ਦੇ ਵੱਡੇ ਯੋਗਦਾਨ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਸਮੁੱਚੇ ਵਿਕਾਸ ਨੂੰ ਬੜਾਵਾ ਦੇਣ ਲਈ ਤਬਦੀਲੀ ਦੀ ਮਹੱਤਤਾ ਤੇ ਵੀ ਜ਼ੋਰ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਫਾਰਮੇਸੀ ਦੇ ਗ੍ਰੈਜੂਏਟਾਂ ਨੂੰ ਉਦਯੋਗ ਦੀਆਂ ਲੋੜਾਂ ਅਨੁਸਾਰ ਬਿਹਤਰ ਹੁਨਰਮੰਦ ਅਤੇ ਲੈਸ ਬਣਾਉਣ ਲਈ ਫਾਰਮੇਸੀ ਸਿੱਖਿਆ ਲਈ ਸਿਲੇਬਸ ਵਿੱਚ ਸ਼ੁਰੂ ਕੀਤੇ ਜਾ ਰਹੇ ਬਦਲਾਅ ਤੇ ਵੀ ਧਿਆਨ ਕੇਂਦਰਿਤ ਕੀਤਾ।

ਇਸ ਉਪਰੰਤ ਪ੍ਰੋ. ਆਨੰਦ ਸ਼ਰਮਾ, ਮੁਖੀ ਫਾਰਮਾਸਿਊਟੀਕਲ ਮੈਨੇਜਮੈਂਟ, ਐੱਨਆਈਪੀਈਆਰ, ਮੋਹਾਲੀ ਅਤੇ ਡਾ.ਵੰਦਿਤਾ ਕੱਕੜ, ਪ੍ਰੋਫੈਸਰ ਯੂਆਈਪੀਐੱਸ, ਪੰਜਾਬ ਯੂਨੀਵਰਸਿਟੀ ਨੇ ਫਾਰਮਾਸਿਊਟੀਕਲ ਸੈਕਟਰ ਵਿੱਚ ਸਸਟੇਨੇਬਿਲਟੀ ਅਤੇ ਐਂਪਲੋਏਬਿਿਲਟੀ ਸਕਿੱਲਜ਼ ਤੇ ਵਿਸ਼ੇਸ਼ ਭਾਸ਼ਣ ਦਿੱਤੇ। ਉਨ੍ਹਾਂ ਨੇ ਨਿਰੰਤਰ ਸਿੱਖਦੇ ਰਹਿਣ ਅਤੇ ਹੁਨਰ ਨੂੰ ਅਪਗ੍ਰੇਡ ਕਰਨ ਦੀ ਮਹੱਤਤਾ ਤੇ ਜ਼ੋਰ ਦਿੱਤਾ  ਜੋ ਕਿ ਫਾਰਮਸੀ ਦੇ ਵਿਿਦਆਰਥੀਆਂ ਲਈ ਉਪਲਬਧ ਰੋਜ਼ਗਾਰ ਦੇ ਵਿਸ਼ਾਲ ਮੌਕਿਆਂ ਦਾ ਲਾਭ ਲੈਣ ਲਈ ਬਹੁਤ ਜ਼ਰੂਰੀ ਹੈ।

ਪ੍ਰੋਗਰਾਮ ਦੇ ਅੰਤ ਵਿੱਚ ਸੂਬੇ ਦੇ ਫਾਰਮਾਸਿਸਟਾਂ ਲਈ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਫਾਰਮਾਸਿਊਟੀਕਲ ਸੈਕਟਰ ਵਿੱਚ ਵਿਸ਼ੇਸ਼ ਸੇਵਾਵਾਂ ਲਈ ਐਵਾਰਡ ਆਫ਼ ਐਕਸੀਲੈਂਸ ਨਾਲ ਸਨਮਾਨਿਤ ਕੀਤਾ। ਹਾਜ਼ਰ ਪਤਵੰਤਿਆਂ ਵਿੱਚ ਡਾ.ਜਸਬੀਰ ਸਿੰਘ, ਰਜਿਸਟਰਾਰ, ਪੰਜਾਬ ਰਾਜ ਫਾਰਮੇਸੀ ਕੌਂਸਲ, ਸ੍ਰੀ ਬਸੰਤ ਮਿੱਤਲ, ਸੀਨੀਅਰ ਡਰੱਗ ਇੰਸਪੈਕਟਰ, ਗਵਰਮੈਂਟ ਆਫ ਐਚਪੀ , ਡਾ.ਐਮਐਲ ਪਾਠਕ, ਉਪ ਪ੍ਰਧਾਨ, ਇੰਡਸਵਿਫਟ, ਲਿਮਟਿਡ ਮੋਹਾਲੀ, ਸ਼੍ਰੀ ਰਾਜੀਵ ਸ਼ਰਮਾ, ਟੈਕਨੀਕਲ ਡਾਇਰੈਕਟਰ ਅਤੇ ਫਾਊਂਡਰ ਮੈਂਬਰ, ਹੈਲਥ ਕੁਐਸਟ ਫਾਊਂਡੇਸ਼ਨ, ਸ਼੍ਰੀ ਸੁਭਾਸ਼ ਸਿੰਘ, ਜੀਐੱਮ, ਯੂਐੱਸਵੀ ਫਾਰਮਾਸਿਊਟੀਕਲਜ਼, ਸ਼੍ਰੀ ਜਗਦੀਪ ਸਿੰਘ, ਪ੍ਰਧਾਨ, ਪੰਜਾਬ ਡਰੱਗ ਮੈਨੂਫੈਕਚਰਿੰਗ ਐਸੋਸੀਏਸ਼ਨ ਅਤੇ ਪ੍ਰੋ ਗੁਲਸ਼ਨ ਕੇ ਬਾਂਸਲ, ਪ੍ਰਧਾਨ, ਪੰਜਾਬ ਰਾਜ, ਏਪੀਟੀਆਈ ਆਦਿ ਸ਼ਾਮਲ ਸਨ।  ਸਿੰਪੋਜ਼ੀਅਮ ਦੀ ਸਮਾਪਤੀ ਸੀਸੀਪੀ ਦੇ ਵਿਦਿਆਰਥੀਆਂ ਦੁਆਰਾ ਪੇਸ਼ ਕੀਤੇ ਗਏ ਸੱਭਿਆਚਾਰਕ ਪ੍ਰਦਰਸ਼ਨ ਅਤੇ ਅੰਤ ਵਿੱਚ ਡਾ. ਸੌਰਭ ਸ਼ਰਮਾ, ਡਾਇਰੈਕਟਰ, ਸੀਸੀਪੀ, ਸੀਜੀਸੀ ਲਾਂਡਰਾਂ ਦੁਆਰਾ ਧੰਨਵਾਦ ਦੇ ਵੋਟ ਨਾਲ ਹੋਈ

 

No comments:


Wikipedia

Search results

Powered By Blogger