SBP GROUP

SBP GROUP

Search This Blog

Total Pageviews

Thursday, April 29, 2021

ਜ਼ਿਲ੍ਹਾ ਪ੍ਰਸ਼ਾਸਨ ਐਸ.ਏ.ਐਸ.ਨਗਰ ਵੱਲੋਂ ਮਾਨਸਿਕ ਸਿਹਤ ਹੈਲਪਲਾਈਨ ਨੂੰ ਮੁੜ ਸ਼ੁਰੂ

 ਐਸ.ਏ.ਐਸ.ਨਗਰ, 28 ਅਪ੍ਰੈਲ : ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੰਗਲਵਾਰ ਨੂੰ ਘਰੇਲੂ ਇਕਾਂਤਵਾਸ ਅਧੀਨ ਭਾਵਨਾਤਮਕ ਚੁਣੌਤੀਆਂ ਜਿਵੇਂ ਚਿੰਤਾ ਅਤੇ ਤਣਾਅ ਦਾ ਸਾਹਮਣਾ ਕਰ ਰਹੇ ਮਰੀਜ਼ਾਂ ਨੂੰ ਕਾਉਂਸਲਿੰਗ ਅਤੇ ਮਨੋਵਿਗਿਆਨਕ ਸਹਾਇਤਾ ਪ੍ਰਦਾਨ ਕਰਨ ਹਿੱਤ ਇਕ ਸਮਰਪਿਤ ਹੈਲਪਲਾਈਨ ਨੰਬਰ 0172-23509784/0172-23509783  ਸ਼ੁਰੂ ਕੀਤਾ ਗਿਆ। ਇਹ ਜਾਣਕਾਰੀ ਆਸ਼ਿਕਾ ਜੈਨ ਏ.ਡੀ.ਸੀ. (ਜ) ਨੇ ਦਿੱਤੀ।



ਇਹ ਹੈਲਪਲਾਈਨ ਮਰੀਜ਼ਾਂ ਨੂੰ ਆਪਣੀਆਂ ਭਾਵਨਾਤਮਕ ਚਿੰਤਾਵਾਂ ਨੂੰ ਸਾਂਝਾ ਕਰਨ ਅਤੇ ਬਿਨਾਂ ਕਿਸੇ ਡਰ ਤੋਂ ਖੁੱਲ੍ਹ ਕੇ ਇਹਨਾਂ ਬਾਰੇ ਗੱਲ ਕਰਨ ਵਿੱਚ ਸਹਾਇਤਾ ਕਰੇਗੀ। ਇਹ ਹੈਲਪਲਾਈਨ 8 ਵਾਲੰਟੀਅਰ ਡਾਕਟਰਾਂ (ਮਾਨਸਿਕ ਰੋਗਾਂ ਦੇ ਮਾਹਰਾਂ ਅਤੇ ਮਨੋਵਿਗਿਆਨੀਆਂ) ਦੀ ਟੀਮ ਵੱਲੋਂ ਚਲਾਈ ਜਾਵੇਗੀ ਜੋ ਹਫ਼ਤੇ ਦੇ ਸਾਰੇ ਦਿਨ ਸਵੇਰੇ 10:00 ਵਜੇ ਤੋਂ ਸ਼ਾਮ 5:00 ਵਜੇ ਤੱਕ ਫੋਨ ਰਾਹੀਂ ਮਰੀਜ਼ਾਂ ਨਾਲ ਗੱਲਬਾਤ ਕਰਨਗੇ।
ਜ਼ਿਕਰਯੋਗ ਹੈ ਕਿ ਜ਼ਿਲ੍ਹੇ ਵਿਚ ਕੋਵਿਡ ਦੇ 8235 ਐਕਵਿਟ ਮਰੀਜ਼ ਹਨ ਜਿਨ੍ਹਾਂ ਵਿਚੋਂ 8051 ਮਰੀਜ਼ ਘਰੇਲੂ ਇਕਾਂਤਵਾਸ ਅਧੀਨ ਹਨ।

ਲੋਕਾਂ ਨੂੰ ਆਪਣੀਆਂ ਭਾਵਨਾਤਮਕ ਚਿੰਤਾਵਾਂ ਨੂੰ ਸਾਂਝਾ ਕਰਨ ਅਤੇ ਬਿਨਾਂ ਕਿਸੇ ਡਰ ਅਤੇ ਚਿੰਤਾ ਤੋਂ ਖੁੱਲੇ ਤੌਰ 'ਤੇ ਪ੍ਰਸ਼ਨ ਪੁੱਛਣ ਲਈ ਸਵੈ-ਸੇਵੀ ਡਾਕਟਰਾਂ ਦੇ ਪੈਨਲ ਵਿਚ ਡਾ. ਬੀ.ਕੇ. ਵੜੈਚ, ਸਲਾਹਕਾਰ ਸਾਇਕੈਟਰਿਸਟ ਫੋਰਟਿਸ ਹਸਪਤਾਲ ਮੋਹਾਲੀ, ਡਾ. ਹਰਜੀਤ ਸਿੰਘ, ਡਾ. ਦਵਿੰਦਰ ਪਾਲ ਸਿੰਘ, ਡਾ. ਸਤਿੰਦਰ ਕੌਰ ਚੀਮਾ, ਡਾ. ਪ੍ਰਨੈ ਗੁਲਾਟੀ, ਡਾ: ਮਨੀਸ਼ਾ ਗੋਪਾਲ (ਸਾਰੇ ਐਮ.ਡੀ. ਮਨੋਵਿਗਿਆਨ), ਮਨੋਵਿਗਿਆਨ ਵਿੱਚ ਮਾਸਟਰ ਡਿਗਰੀ ਪ੍ਰਾਪਤ ਡਾ. ਕੋਮਲਦੀਪ ਕੌਰ ਅਤੇ ਡਾ. ਸੁਨੀਲ ਸ਼ਰਮਾ ਸ਼ਾਮਲ ਹਨ।

No comments:


Wikipedia

Search results

Powered By Blogger