SBP GROUP

SBP GROUP

Search This Blog

Total Pageviews

Monday, May 3, 2021

ਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਨੂੰ ਸਿਹਤ ਮਾਹਰਾਂ ਤੇ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕਰਨ ਦੀ ਅਪੀਲ

ਐਸ.ਏ.ਐਸ.ਨਗਰ, ਗੁਰਪ੍ਰੀਤ ਸਿੰਘ ਕਾਂਸਲ 03 ਮਈ : ਪੰਜਾਬ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਰਾਜ ਅੰਦਰ ਲੈਵਲ-2 ਅਤੇ ਲੈਵਲ-3 ਸਿਹਤ ਸੰਭਾਲ ਸਹੂਲਤਾਂ 'ਚ ਦਾਖਲ ਕੋਵਿਡ ਮਰੀਜਾਂ ਦੇ ਇਲਾਜ ਲਈ ਵਰਤੇ ਜਾ ਰਹੇ ਟੀਕਿਆਂ ਦੀ ਆ ਰਹੀ ਤੋਟ ਦੇ ਮੱਦੇਨਜ਼ਰ ਇਨ੍ਹਾਂ ਦੇ ਬਦਲ ਵਰਤੇ ਜਾਣ ਬਾਰੇ ਪੰਜਾਬ ਦੇ ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗ ਦੇ ਸਲਾਹਕਾਰ ਡਾ. ਕੇ.ਕੇ ਤਲਵਾੜ ਵੱਲੋਂ ਦਿੱਤੀ ਸਲਾਹ ਨੂੰ ਧਿਆਨ 'ਚ ਰੱਖੇ ਜਾਣ ਲਈ ਕਿਹਾ ਗਿਆ ਹੈ। ਇਸ ਦੇ ਮੱਦੇਨਜ਼ਰ ਮੁਹਾਲੀ  ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ  ਨੇ ਜ਼ਿਲ੍ਹੇ ਦੇ ਸਮੂਹ ਨਿਜੀ ਹਸਪਤਾਲਾਂ ਦੇ ਡਾਕਟਰਾਂ ਨੂੰ ਇਨ੍ਹਾਂ ਟੀਕਿਆਂ ਦੇ ਯੋਗ ਬਦਲ ਵਰਤੇ ਜਾਣ ਦੀ ਸਲਾਹ ਦਿੱਤੀ ਹੈ।

ਉਨ੍ਹਾਂ  ਨੇ ਜ਼ਿਲ੍ਹਾ ਨਿਵਾਸੀਆਂ ਨੂੰ ਕੋਵਿਡ ਤੋਂ ਬਚਣ ਲਈ ਸਿਹਤ ਮਾਹਰਾਂ ਅਤੇ ਸਰਕਾਰ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾਂ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕੋਵਿਡ ਮਰੀਜਾਂ ਦੇ ਇਲਾਜ ਅਤੇ ਸੰਭਾਂਲ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ 24 ਘੰਟੇ ਤਤਪਰ ਹੈ। ਸ੍ਰੀ ਦਿਆਲਨ ਨੇ ਕਿਹਾ ਕਿ ਕੋਵਿਡ ਮਰੀਜਾਂ ਦੇ ਇਲਾਜ ਲਈ ਵਰਤੇ ਜਾਣ ਵਾਲੇ ਵੱਖ-ਵੱਖ ਟੀਕਿਆਂ ਅਤੇ ਦਵਾਈਆਂ ਦੀ ਚੋਣ ਕਰਨ ਸਬੰਧੀਂ ਫੈਸਲਾ ਡਾਕਟਰਾਂ 'ਤੇ ਛੱਡਿਆ ਜਾਵੇ ਇਸ ਲਈ ਆਮ ਲੋਕ ਆਪਣੇ ਸਕੇ ਸਬੰਧੀਆਂ ਦੇ ਇਲਾਜ ਲਈ ਸੰਭਾਵੀ ਤੌਰ 'ਤੇ ਵਰਤਣ ਲਈ ਟੁਸੀਲਿਜੁਮੇਬ ਟੀਕਿਆਂ ਦੀ ਕਿਸੇ ਵੀ ਤਰ੍ਹਾਂ ਦੀ ਹੋੜ 'ਚ ਨਾ ਆਉਣ।


ਉਨ੍ਹਾਂ  ਨੇ ਸਿਹਤ ਵਿਭਾਗ ਪੰਜਾਬ ਦੇ ਪੱਤਰ ਦੇ ਹਵਾਲੇ ਨਾਲ ਦੱਸਿਆ ਕਿ ਇੰਜੈਕਸ਼ਨ ਟੁਸੀਲਿਜੁਮੇਬ ਦੇਸ਼  'ਚ ਨਾ ਬਣਦਾ ਹੋਣ ਕਾਰਨ, ਦੇਸ਼ ਵਿੱਚ ਇਸ ਇਸ ਦੀ ਉਪਲਬੱਧਤਾ ਵੀ ਘੱਟ ਹੈ। ਉਨ੍ਹਾਂ ਕਿਹਾ ਕਿ ਸਿਹਤ ਮਾਹਿਰਾਂ ਦੇ ਡਾਕਟਰ ਕੇ.ਕੇ. ਤਲਵਾੜ ਦੀ ਅਗਵਾਈ ਹੇਠਲੇ ਗਰੁੱਪ ਵੱਲੋਂ ਵੀ ਉਕਤ ਟੀਕੇ ਦੀ ਆਸਨੀ ਨਾਲ ਉਪਲਬੱਧਤਾ ਨਾ ਹੋਣ ਦੀ ਸੂਰਤ 'ਚ ਉਸੇ ਤਰ੍ਹਾਂ ਦੇ ਅਸਰ ਵਾਲੇ ਮਾਰਕੀਟ 'ਚ ਮੌਜੂਦ ਇੰਜੈਕਸ਼ਨ ਇਟੋਲੀਜੁਮੈਬ ਜਾਂ ਇੰਜੈਕਸ਼ਨ ਡੈਕਸਾਮਿਥਾਸੋਨ ਦੀ ਹੰਗਾਮੀ ਹਾਲਤ 'ਚ ਬਹੁਤ ਹੀ ਗੰਭੀਰ ਮਰੀਜਾਂ ਲਈ ਵਰਤੋਂ ਕਰਨ ਦਾ ਸੁਝਾਓ ਦਿੱਤਾ ਹੈ।

No comments:


Wikipedia

Search results

Powered By Blogger